ਸਿੱਧੂ ਦੇ ਸ਼ੋਅ ''ਤੇ ਪਤਨੀ ਨੇ ਦਿੱਤੀ ਸਫਾਈ
Friday, Dec 28, 2018 - 10:26 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਧੂ ਦੇ ਕਪਿਲ ਸ਼ਰਮਾ ਦੇ ਸ਼ੋਅ 'ਚ ਜਾਣ ਦੇ ਲੱਗੇ ਰਹੇ ਅੰਦਾਜ਼ਿਆਂ 'ਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਨਵਜੋਤ ਕੌਰ ਸਿੱਧੂ ਨੇ ਮੋਹਰ ਲਗਾ ਦਿੱਤੀ ਹੈ ਤੇ ਸਿੱਧੂ ਹੁਣ ਪੱਕੇ ਤੌਰ 'ਤੇ ਕਪਿਲ ਸ਼ਰਮਾ ਦੇ ਸ਼ੋਅ ਦਿਖਾਈ ਦੇਣਗੇ। ਇਸ ਸਬੰਧੀ ਸਫਾਈ ਦਿੰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਇਕ ਦਿਨ ਸ਼ੋਅ ਨੂੰ ਦੇਣਾ ਕੋਈ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਨਵਜੋਤ ਸਿੰਘ ਸਿੱਧੂ ਦੇ ਕੰਮ 'ਤੇ ਅਸਰ ਨਹੀਂ ਪਵੇਗਾ। ਇਸ ਦੌਰਾਨ ਮੈਡਮ ਸਿੱਧੂ ਨੇ ਕਿਹਾ ਕਿ ਉਹ ਵੀ ਉਨ੍ਹਾਂ ਦੀ ਪ੍ਰਤੀਨਿਧੀ ਬਣ ਕੇ ਲੋਕਾਂ ਦੇ ਕੰਮ ਕਰਵਾ ਰਹੀ ਹੈ ਤੇ ਉਨ੍ਹਾਂ ਨੇ ਸਿੱਧੂ ਦੇ ਕੀਤੇ ਕੰਮ ਵੀ ਗਿਣਾਏ।
ਇੱਥੇ ਦੱਸ ਦੇਈਏ ਕਿ ਬੀਤੇ ਦਿਨੀਂ ਸੋਨੀ ਟੀ.ਵੀ. ਨੇ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦਾ ਪ੍ਰੋਮੋ ਜਾਰੀ ਕੀਤਾ ਸੀ, ਜਿਸ 'ਚ ਸਿੱਧੂ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਸਿੱਧੂ ਮੁੜ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣਨਗੇ ਪਰ ਉਹ ਪੱਕੇ ਤੌਰ 'ਤੇ ਅਜਿਹਾ ਕਰਨਗੇ ਜਾਂ ਨਹੀਂ ਇਸ ਬਾਰੇ ਦੁਚਿੱਤੀ ਸੀ।