ਨਵਜੋਤ ਸਿੱਧੂ ਦੀ ਧੀ ਰਾਬੀਆ ਸਿੰਧੂ ਨੇ ਇੰਦਰਾ ਕਾਲੋਨੀ ਮੋੜ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

Thursday, Oct 07, 2021 - 11:21 AM (IST)

ਨਵਜੋਤ ਸਿੱਧੂ ਦੀ ਧੀ ਰਾਬੀਆ ਸਿੰਧੂ ਨੇ ਇੰਦਰਾ ਕਾਲੋਨੀ ਮੋੜ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ (ਵਾਲੀਆ) - ਵਾਰਡ ਨੰਬਰ 21 ਵਿਖੇ ਕੌਂਸਲਰ ਪਰਮਿੰਦਰ ਕੌਰ ਹੁੰਦਲ ਅਤੇ ਪੰਜਾਬ ਪ੍ਰਦੇਸ਼ ਕਾਗਰਸ ਦੇ ਸਾਬਕਾ ਸਕੱਤਰ ਹਰਪਾਲ ਸਿੰਘ ਵੇਰਕਾ ਦੇ ਯਤਨਾਂ ਸਦਕਾ ਇਲਾਕੇ ਵਿੱਚ 2 ਕਰੋੜ 40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਨੇ ਕੀਤਾ। ਇਸ ਮੌਕੇ ਰਾਬੀਆ ਸਿੱਧੂ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਰਾਜਨੀਤੀ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਇਨ੍ਹਾਂ ਉਦਘਾਟਨਾਂ ਨੂੰ ਉਨ੍ਹਾਂ ਦੀ ਮਾਤਾ ਡਾ. ਨਵਜੋਤ ਕੌਰ ਸਿੱਧੂ ਵੱਲੋਂ ਕੀਤਾ ਜਾਣਾ ਸੀ ਪਰ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਵੱਲੋਂ ਇਹ ਜ਼ਿੰਮੇਵਾਰੀ ਨਿਭਾਉਣ ਆਈ ਹਾਂ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)

ਇਸ ਸਮੇਂ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੌਖਲਾਹਟ ਵਿਚ ਆ ਕੇ ਨਵਜੋਤ ਸਿੱਧੂ ਨੂੰ ਵਿਧਾਨ ਸਭਾ ਚੋਣਾਂ ’ਚ ਹਰਾਉਣ ਦੀ ਗੱਲ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਚੈਲੰਜ ਕਰਦੇ ਹਾਂ ਕਿ ਉਹ ਖੁੱਦ ਹਲਕਾ ਪੂਰਬੀ ਤੋਂ ਚੋਣ ਲੜ੍ਹ ਲੈਣ ਅਸੀਂ ਕੈਪਟਨ ਦੀ ਜਮਾਨਤ ਜ਼ਬਤ ਕਰਵਾਕੇ ਸਿੱਧੂ ਨੂੰ ਪੰਜਾਬ ਵਿਚੋਂ ਸਭ ਤੋਂ ਵੱਧ ਲੀਡ ਨਾਲ ਜਿਤਾਂਵਾਂਗੇ। ਇਸ ਮੌਕੇ ਕੌਂਸਲਰ ਨਵਦੀਪ ਸਿੰਘ ਹੁੰਦਲ, ਹਰਦੀਪ ਸਿੰਘ, ਦੀਦਾਰ ਸਿੰਘ, ਡਾ. ਬਲਵਿੰਦਰ ਸਿੰਘ, ਧਰਮ ਪਾਲ ਸਿੰਘ ਚੱਕੀਵਾਲਾ, ਸ਼ਾਮ ਸਿੰਘ, ਜੋਬਿਨ ਜੀਤ ਸਿੰਘ, ਡਾ. ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ


author

rajwinder kaur

Content Editor

Related News