ਕੈਪਟਨ ਨਾਲ ਵਿਵਾਦ ਤੋਂ ਬਾਅਦ ਨਵਜੋਤ ਸਿੱਧੂ ਨੂੰ ਚੜ੍ਹਿਆ ''ਨਵਾਂ ਬੁਖਾਰ''

Saturday, Jun 01, 2019 - 07:02 PM (IST)

ਕੈਪਟਨ ਨਾਲ ਵਿਵਾਦ ਤੋਂ ਬਾਅਦ ਨਵਜੋਤ ਸਿੱਧੂ ਨੂੰ ਚੜ੍ਹਿਆ ''ਨਵਾਂ ਬੁਖਾਰ''

ਜਲੰਧਰ : ਬੇਬਾਕ ਬੋਲਾਂ ਰਾਹੀਂ ਵਿਵਾਦਾਂ 'ਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਹੁਣ ਸ਼ੇਅਰੋ-ਸ਼ਾਇਰੀ ਦਾ ਬੁਖਾਰ ਚੜ੍ਹ ਗਿਆ ਹੈ। ਇਨ੍ਹਾਂ ਸ਼ੇਅਰਾਂ ਰਾਹੀਂ ਸਿੱਧੂ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦਾ ਕੰਮ ਕਰ ਰਹੇ ਹਨ, ਜਿੱਥੇ ਸਿੱਧੂ ਮੀਡੀਆ 'ਚ ਨਾ ਹੋਣ ਦੇ ਬਾਵਜੂਦ ਸੁਰਖੀਆਂ 'ਚ ਹਨ, ਉਥੇ ਹੀ ਸਿੱਧੂ ਇਨ੍ਹਾਂ ਸ਼ੇਅਰਾਂ ਰਾਹੀਂ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਸਿੱਧੂ ਵਲੋਂ ਟਵੀਟ ਕਰਕੇ ਵਿਰੋਧੀਆਂ 'ਤੇ ਤਿੱਖੇ ਹਮਲੇ ਬੋਲੇ ਜਾ ਰਹੇ ਹਨ। ਸ਼ਨੀਵਾਰ ਨੂੰ ਸਿੱਧੂ ਨੇ ਟਵੀਟ ਕਰਕੇ ਲਿਖਿਆ...

ਗਿਰਤੇ ਹੈਂ ਸ਼ਾਹਸਵਾਰ (ਘੋੜ ਸਵਾਰ) ਹੀ ਮੈਦਾਨ-ਏ-ਜੰਗ ਮੇਂ, 
ਵੋ ਤਿਫਲ (ਛੋਟਾ ਬੱਚਾ) ਕਿਆ ਗਿਰੇ ਜੋ ਘੁਟਨੋ ਕੇ ਬਲ ਚਲੇ।

PunjabKesari

ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਸਿੱਧੂ ਵਲੋਂ ਕੀਤਾ ਗਿਆ ਇਹ ਕੋਈ ਪਹਿਲਾ ਟਵੀਟ ਨਹੀਂ ਹੈ। 25 ਮਈ ਤੋਂ ਬਾਅਦ ਸਿੱਧੂ ਦਾ ਇਹ ਪੰਜਵਾਂ ਟਵੀਟ ਹੈ। ਫਿਲਹਾਲ ਸਿੱਧੂ ਵਲੋਂ ਦਾਗੇ ਜਾ ਰਹੇ ਸ਼ਾਇਰਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੁੱਪ ਵੱਟੀ ਹੋਈ ਹੈ। ਦੋਵਾਂ ਚੋਟੀ ਦੇ ਲੀਡਰਾਂ ਵਿਚਾਲੇ ਸ਼ੁਰੂ ਹੋਇਆ ਇਹ ਵਿਵਾਦ ਕਿੱਥੇ ਜਾ ਕੇ ਖਤਮ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


author

Gurminder Singh

Content Editor

Related News