ਹਾਦਸੇ ’ਚ ਜ਼ਖਮੀ ਹੋਏ ਗਰੀਬ ਰੇਹੜੀ ਵਾਲੇ ਲਈ ਰੱਬ ਬਣ ਬਹੁੜੇ ਨਵਜੋਤ ਸਿੱਧੂ

Monday, Dec 20, 2021 - 06:27 PM (IST)

ਹਾਦਸੇ ’ਚ ਜ਼ਖਮੀ ਹੋਏ ਗਰੀਬ ਰੇਹੜੀ ਵਾਲੇ ਲਈ ਰੱਬ ਬਣ ਬਹੁੜੇ ਨਵਜੋਤ ਸਿੱਧੂ

ਪਟਿਆਲਾ : ਪਟਿਆਲਾ-ਸਰਹਿੰਦ ਰੋਡ ’ਤੇ ਇਕ ਕਾਰ ਅਤੇ ਰੇਹੜੀ ਚਾਲਕ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਗਰੀਬ ਰੇਹੜੀ ਵਾਲਾ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਰੀਬ ਰੇਹੜੀ ਵਾਲੇ ਲਈ ਰੱਬ ਬਣ ਕੇ ਬਹੁੜੇ ਅਤੇ ਤੁਰੰਤ ਆਪਣੀ ਪਾਇਲਟ ਗੱਡੀ ਵਿਚ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਦਰਅਸਲ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਨਵਜੋਤ ਸਿੱਧੂ ਦਾ ਕਾਫਲਾ ਪਟਿਆਲਾ-ਸਰਹਿੰਦ ਰੋਡ ਤੋਂ ਲੰਘ ਰਿਹਾ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਦੀ ਕੋਸ਼ਿਸ਼ ਮਾਮਲੇ ’ਚ ਵੱਡੀ ਖ਼ਬਰ, ਮ੍ਰਿਤਕ ਦੇ ਲਏ ਗਏ ਫਿੰਗਰ ਪ੍ਰਿੰਟਸ

PunjabKesari

ਇਸ ਦੌਰਾਨ ਸਿੱਧੂ ਨੂੰ ਜਦੋਂ ਹਾਦਸੇ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਆਪਣੇ ਕਾਫਲੇ ਨੂੰ ਰੋਕਿਆ ਅਤੇ ਜ਼ਖਮੀ ਰੇਹੜੀ ਚਾਲਕ ਨੂੰ ਖੁਦ ਚੁੱਕ ਕੇ ਆਪਣੀ ਪਾਇਲਟ ਗੱਡੀ ਵਿਚ ਬਿਠਾ ਕੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਸਿੱਧੂ ਨੇ ਮੌਕੇ ’ਤੇ ਹੀ ਆਪਣੀ ਜੇਬ ਵਿਚੋਂ ਜ਼ਖਮੀ ਦੇ ਇਲਾਜ ਲਈ ਪੈਸੇ ਦਿੱਤੇ। ਬਾਅਦ ਵਿਚ ਉਨ੍ਹਾਂ ਡਾਕਟਰ ਨੂੰ ਫੋਨ ਕਰਕੇ ਜ਼ਖਮੀ ਵਿਅਕਤੀ ਦਾ ਹਾਲ ਜਾਣਿਆ ਅਤੇ ਡਾਕਟਰ ਨੂੰ ਆਪਣੇ (ਸਿੱਧੂ ਦੇ) ਖ਼ਰਚੇ ’ਤੇ ਇਲਾਜ ਕਰਨ ਦੀ ਗੱਲ ਆਖੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਘਟਨਾ ਨੂੰ ਲੈ ਕੇ ਕੀ ਬੋਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News