ਪੰਜਾਬ ''ਚ ਹੋਣ ਜਾ ਰਹੀ ਰਾਸ਼ਟਰੀ ਪੱਧਰ ਦੀ ਪਾਵਰ ਲਿਫਟਿੰਗ ਪ੍ਰਤੀਯੋਗਿਤਾ
Friday, Oct 25, 2024 - 03:21 AM (IST)
ਲੁਧਿਆਣਾ (ਗਣੇਸ਼) - ਲੁਧਿਆਣਾ ਵਿਖੇ ਪੈਂਦੇ ਇਲਾਕੇ ਚੰਡੀਗੜ੍ਹ ਰੋਡ ਅਤੇ ਔਰਾ ਜਿਮ ਸੈਕਟਰ 32 ਦੇ ਵਿੱਚ ਪੰਜਾਬੀ ਪਾਵਰ ਲਿਫਟਿੰਗ ਐਂਡ ਫਿਟਨੈਸ ਐਸੋਸੀਏਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਖੰਗੂੜਾ ਜਨਰਲ ਸੈਕਟਰੀ, ਅਮਰਜੀਤ ਸਿੰਘ ਕੈਸ਼ੀਅਰ, ਅਸ਼ੋਕ ਰਾਣਾ ਨੇ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਜਨਰਲ ਸੈਕਟਰੀ ਅਮਰਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਐਸੋਸੀਏਸ਼ਨ ਦੇਸ਼ ਨੂੰ ਨਸ਼ਾ ਮੁਕਤ ਕਰਾਉਣ ਦੇ ਉਦੇਸ਼ ਲਈ ਅਲੱਗ-ਅਲੱਗ ਸਟੇਟਾਂ ਵਿੱਚ ਉਪਰਾਲਿਆਂ ਦੇ ਰੂਪ ਵਿੱਚ ਪ੍ਰਤੀਯੋਗਤਾਵਾਂ ਕਰਵਾਉਂਦੀ ਰਹਿੰਦੀ ਹੈ।
ਇਨ੍ਹਾਂ ਪ੍ਰਤੀਯੋਗਿਤਾਵਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਦੀ ਪਾਵਰ ਲਿਫਟਿੰਗ ਦੀ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਪੰਜਾਬ ਵਿਚ 21, 22 ਅਤੇ 23 ਨਵੰਬਰ ਨੂੰ ਰਿਆਤ ਬਾਹਰਾ ਯੂਨੀਵਰਸਿਟੀ ਮੋਹਾਲੀ ਵਿੱਚ ਕਰਵਾਈ ਜਾ ਰਹੀ ਹੈ। ਜਿਸ ਵਿੱਚ ਪੂਰੇ ਦੇਸ਼ ਭਰ ਤੋਂ 250 ਤੋਂ 300 ਖਿਡਾਰੀ ਤੱਕ ਆਉਣਗੇ। ਇਸ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਖੰਗੂੜਾ ਨੇ ਇਸ ਪ੍ਰਤੀਯੋਗਿਤਾ ਦੇ ਸਪੋਂਸਰ ਐਫ.ਜੈਡ ਜਿਮ ਇਕਉਬਮੈਂਟ ਅਤੇ ਰਿਆਤ ਬਾਹਰਾ ਯੂਨੀਵਰਸਟੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਖਿਡਾਰੀਆਂ ਦੀ ਸੁਵਿਧਾ ਦੇ ਲਈ ਠਹਿਰਾਵ ਦਾ ਅਤੇ ਖਾਣ ਪੀਣ ਦੀ ਸੁਵਿਧਾ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੈ।
ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਵਿੱਚ ਸਬ ਜੂਨੀਅਰ ਟੀਨ ਜੂਨੀਅਰ ਲੜਕੇ ਲੜਕੀਆਂ ਸੀਨੀਅਰ ਮਾਸਟਰ ਕੈਟਾਗਰੀ ਦੇ ਵਿੱਚ ਪ੍ਰਤੀਯੋਗਿਤਾ ਕਰਵਾਈ ਜਾਵੇਗੀ। ਇਸ ਪ੍ਰੈਸ ਕਾਨਫ੍ਰੈਂਸ ਵਿੱਚ ਇਨ੍ਹਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਰਮੇਸ਼ ਬਾਂਗੜ ਔਰਾ ਜਿਮ ਦੇ ਮਾਲਕ ਨਵਨੀਤ ਸਿੰਘ, ਮੋਨੂੰ ਸਭਰਵਾਲ, ਸੋਨੂੰ ਸ਼ੰਕਰ, ਚੰਨਾ ਬੈਂਸ, ਲੱਕੀ ਮਿਆਨੀ, ਰਿੰਕੂ, ਜਸਪ੍ਰੀਤ ਸਿੰਘ, ਰਘੂਰਾਜ ਸ਼ਰਮਾ, ਰਿਪੋਰਟ ਲੁਧਿਆਣਾ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਦਵਿੰਦਰ ਰਾਜਪੂਤ ਵੀ ਪਹੁੰਚੇ ਅਤੇ ਆਖਿਰ ਵਿੱਚ ਨਵਨੀਤ ਸਿੰਘ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਪੰਜਾਬ ਅਤੇ ਪੂਰੇ ਦੇਸ਼ ਨੂੰ ਨਸ਼ਾ ਮੁਕਤ ਕਰਵਾਉਣ ਦੇ ਲਈ ਹੋਰ ਵੀ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਦੇ ਰਹਾਂਗੇ।