ਚੰਡੀਗੜ੍ਹ ''ਚ ਖੁੱਲਿਆ NIA ਦਾ ਦਫਤਰ, ਅੱਤਵਾਦੀ ਗਤੀਵਿਧੀਆਂ ''ਤੇ ਰਹੇਗੀ ਨਜ਼ਰ

Saturday, Dec 28, 2019 - 10:25 AM (IST)

ਚੰਡੀਗੜ੍ਹ ''ਚ ਖੁੱਲਿਆ NIA ਦਾ ਦਫਤਰ, ਅੱਤਵਾਦੀ ਗਤੀਵਿਧੀਆਂ ''ਤੇ ਰਹੇਗੀ ਨਜ਼ਰ

ਚੰਡੀਗੜ੍ਹ (ਸੰਦੀਪ) : ਨੈਸ਼ਨਲ ਜਾਂਚ ਏਜੰਸੀ (ਐੱਨ. ਆਈ. ਏ.) ਦਾ ਦਫਤਰ ਸੈਕਟਰ-51 ਸਥਿਤ ਕਮਿਊਨਿਟੀ ਸੈਂਟਰ 'ਚ ਸ਼ੁਰੂ ਕੀਤਾ ਗਿਆ ਹੈ। ਦਫਤਰ ਦਾ ਉਦਘਾਟਨ ਐੱਨ. ਆਈ. ਏ. ਦੇ ਡਾਇਰੈਕਟਰ ਜਰਨਲ ਯੋਗੇਸ਼ ਚੰਦਰ ਮੋਦੀ ਨੇ ਕੀਤਾ। ਇਸ ਮੌਕੇ 'ਤੇ ਐੱਨ. ਆਈ. ਏ., ਡੀ. ਜੀ. ਪੀ. ਪੰਜਾਬ ਅਤੇ ਹਰਿਆਣਾ ਸਮੇਤ ਹੋਰ ਆਲਾ ਅਧਿਕਾਰੀ ਮੌਜੂਦ ਰਹੇ। ਐੱਨ. ਆਈ. ਏ. ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ 'ਚ ਅੱਤਵਾਦੀ ਅਤੇ ਮਨੁੱਖੀ ਤਸਕਰੀ ਨਾਲ ਸਬੰਧਿਤ ਗਤੀਵਿਧੀਆਂ 'ਤੇ ਨਜ਼ਰ ਰੱਖੇਗਾ। ਐੱਨ. ਆਈ. ਏ. ਦੇ ਆਈ. ਜੀ. ਅਲੋਕ ਮਿੱਤਲ ਨੇ ਦੱਸਿਆ ਕਿ ਇਹ ਯੂਨਿਟ ਜੰਮੂ ਤੋਂ ਚੰਡੀਗੜ੍ਹ, ਹਰਿਆਣਾ, ਪੰਜਾਬ, ਹਿਮਾਚਲ ਸਮੇਤ ਹੋਰ ਸੂਬਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੇਗੀ। ਹੁਣ ਇਸ ਦਾ ਸੈਂਟਰ ਸੈਕਟਰ-51 ਸਥਿਤ ਮਾਡਲ ਜੇਲ ਕਮਿਊਨਿਟੀ ਸੈਂਟਰ 'ਚ ਬਣਾਇਅ ਗਿਆ ਹੈ।
ਪੰਚਕੂਲਾ ਤੇ ਮੋਹਾਲੀ 'ਚ ਹੈ ਐੱਨ. ਆਈ. ਏ. ਅਦਾਲਤ
ਚੰਡੀਗੜ੍ਹ 'ਚ ਐੱਨ. ਆਈ. ਏ. ਯੂਨਿਟ ਬਣਾਉਣ ਦਾ ਖਾਸ ਕਾਰਨ ਇਹ ਵੀ ਹੈ ਕਿ ਹਰਿਆਣਾ, ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਅੱਤਵਾਦੀ ਗਤੀਵਿਧੀਆਂ ਜ਼ਿਆਦਾ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ਐੱਨ. ਆਈ. ਏ. ਟੀਮ ਮਨੁੱਖੀ ਤਸਕਰੀ ਤੋਂ ਇਲਾਵਾ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਸਾਈਬਰ ਕ੍ਰਾਈਮ 'ਤੇ ਵੀ ਵਿਸ਼ੇਸ਼ ਨਜ਼ਰ ਰੱਖੇਗੀ। ਆਈ. ਜੀ. ਨੇ ਦੱਸਿਆ ਕਿ ਅਜਿਹਾ ਪਹਿਲਾ ਮੌਕਾ ਹੈ, ਜਦੋਂ ਐੱਨ. ਆਈ. ਏ. ਦਾ ਸੈਂਟਰ ਚੰਡੀਗੜ੍ਹ 'ਚ ਬਣਾਇਆ ਗਿਆ ਹੈ, ਜਦੋਂ ਕਿ ਐੱਨ. ਆਈ. ਏ. ਦੀ ਅਦਾਲਤ ਪੰਚਕੂਲਾ ਤੇ ਮੋਹਾਲੀ 'ਚ ਪਹਿਲਾਂ ਤੋਂ ਹੀ ਸਥਿਤ ਹੈ।


author

Babita

Content Editor

Related News