ਨਿਗਮ ਨੇ ਪਾਣੀ ਦੀ ਸਪਲਾਈ ਦਾ ਸਮਾਂ ਇਕ ਘੰਟਾ ਘਟਾਇਆ

Friday, Dec 06, 2019 - 10:02 AM (IST)

ਨਿਗਮ ਨੇ ਪਾਣੀ ਦੀ ਸਪਲਾਈ ਦਾ ਸਮਾਂ ਇਕ ਘੰਟਾ ਘਟਾਇਆ

ਜਲੰਧਰ (ਖੁਰਾਣਾ)—ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਟੀਮ ਨੇ ਪਿਛਲੇ ਦੋ ਦਿਨਾਂ ਦੌਰਾਨ ਜਲੰਧਰ ਸ਼ਹਿਰ ਦਾ ਦੌਰਾ ਕਰ ਕੇ ਜਿਥੇ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ, ਉਦਯੋਗਿਕ ਪ੍ਰਦੂਸ਼ਣ, ਓਪਨ ਡਰੇਨ ਅਤੇ ਟ੍ਰੀਟਮੈਂਟ ਪਲਾਂਟਾਂ ਆਦਿ ਦੀ ਜਾਂਚ ਕੀਤੀ, ਉਥੇ ਕੂੜੇ ਅਤੇ ਵਾਟਰ ਸਪਲਾਈ ਨੂੰ ਲੈ ਕੇ ਨਗਰ ਨਿਗਮ ਨੂੰ ਵੀ ਕਾਫੀ ਝਾੜ ਪਾਈ। ਐੱਨ. ਜੀ.ਟੀ. ਦੀ ਟੀਮ ਵਲੋਂ ਪਾਈ ਝਾੜ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਨਗਰ ਨਿਗਮ ਨੇ ਅੱਜ ਸ਼ਹਿਰ ਵਿਚ ਵਾਟਰ ਸਪਲਾਈ ਦਾ ਸਮਾਂ ਇਕ ਘੰਟਾ ਘੱਟ ਕਰ ਦਿੱਤਾ। ਇਹ ਕਟੌਤੀ ਸ਼ਾਮ ਨੂੰ ਸਪਲਾਈ ਹੁੰਦੇ ਪਾਣੀ ਵਿਚ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਨੂੰ ਦਿੱਤੇ ਗਏ ਅੰਕੜਿਆਂ ਅਨੁਸਾਰ ਨਗਰ ਨਿਗਮ ਦੇ ਟਿਊਬਵੈੱਲਾਂ ਤੋਂ ਬੇਤਹਾਸ਼ਾ ਪਾਣੀ ਸ਼ਹਿਰ ਨੂੰ ਸਪਲਾਈ ਕੀਤਾ ਜਾ ਿਰਹਾ ਹੈ ਅਤੇ ਪ੍ਰਤੀ ਵਿਅਕਤੀ 300 ਮੀਟਰ ਤੋਂ ਵੱਧ ਪਾਣੀ ਹਰ ਰੋਜ਼ ਸਪਲਾਈ ਹੋ ਰਿਹਾ ਹੈ, ਜਿਸ ਕਾਰਣ ਸ਼ਹਿਰ ਦੇ ਟ੍ਰੀਟਮੈਂਟ ਪਲਾਂਟਾਂ 'ਤੇ ਦਬਾਅ ਬੇਹੱਦ ਵੱਧ ਗਿਆ ਹੈ। ਐੱਨ. ਜੀ. ਟੀ. ਦੀ ਟੀਮ ਨੇ ਪ੍ਰਤੀ ਵਿਅਕਤੀ ਖਪਤ ਦੇ ਆਧਾਰ 'ਤੇ 300 ਲੀਟਰ ਦੀ ਬਜਾਏ 150 ਲੀਟਰ ਪਾਣੀ ਸਪਲਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਵੇਖਣਾ ਹੈ ਕਿ ਇਕ ਘੰਟਾ ਪਾਣੀ ਦੀ ਸਪਲਾਈ ਕਰਨ ਨਾਲ ਨਿਗਮ ਕਿੰਨੀ ਬੱਚਤ ਕਰਦਾ ਹੈ।

ਹੁਣ ਸ਼ਾਮ ਨੂੰ 5 ਤੋਂ 8 ਆਏਗਾ ਪਾਣੀ
ਨਗਰ ਨਿਗਮ ਨੇ ਵਾਟਰ ਸਪਲਾਈ ਦੇ ਜੋ ਨਵੇਂ ਟਾਈਮ ਟੇਬਲ ਬਣਾਏ ਹਨ, ਉਨ੍ਹਾਂ ਅਨੁਸਾਰ ਸਵੇਰੇ 5 ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ 8 ਵਜੇ ਤੱਕ ਪਾਣੀ ਦੀ ਸਪਲਾਈ ਹੋਵੇਗਾ। ਦੁਪਹਿਰ ਨੂੰ ਪਾਣੀ ਦੀ ਸਪਲਾਈ ਪਹਿਲਾਂ ਵਾਂਗ ਹੀ ਬੰਦਰਹੇਗੀ।


author

Shyna

Content Editor

Related News