ਲਘੂ ਉਦਯੋਗ ਨੂੰ ਤਾਕਤ ਦੇਣ ਲਈ ਉਦਮੀਆਂ ਦੇ ਨਾਲ ਕੇਂਦਰ ਸਰਕਾਰ : ਮੋਦੀ

10/18/2016 6:47:41 PM

ਲੁਧਿਆਣਾ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਲੁਧਿਆਣਾ ਪਹੁੰਚੇ। ਇਥੇ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਮ.ਐਸ. ਐਮ. ਈ. ਵਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕੀਤੀ। ਲੁਧਿਆਣਾ ਪਹੁੰਚਣ ''ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ''ਚ ਮੁੱਖ ਮੰਤਰੀ ਬਾਦਲ ਨੇ ਆਪਣੇ ਸੰਬੋਧਨ ਵਿਚ ਸਰਜੀਕਲ ਸਟਰਾਈਕ ''ਤੇ ਮੋਦੀ ਦਾ ਧੰਨਵਾਦ ਕੀਤਾ। ਇਸ ਦੌਰਾਨ ਮੋਦੀ ਸਮਾਲ ਸਕੇਲ ਇੰਡਸਟਰੀ ਦੇ ਪ੍ਰੋਗਰਾਮ ਵਿਚ ਪਹੁੰਚ ਅਤੇ 225 ਲਘੂ ਉਦਮੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਮੋਦੀ ਨੇ 500 ਔਰਤਾਂ ਨੂੰ ਚਰਖੇ ਵੀ ਵੰਡੇ।
ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਲੁਧਿਆਣਾ ਲਘੂ ਉਦਯੋਗ ਦਾ ਗੜ੍ਹ ਅਤੇ ਦੇਸ਼ ਦਾ ਮੁੱਖ ਆਰਥਿਕ ਕੇਂਦਰ ਹੈ। ਸਨਅਤਕਾਰਾਂ ਨੂੰ ਹੁਲਾਰਾ ਦਿੰਦਿਆਂ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸਨਅਤਕਾਰਾਂ ਦੇ ਨਾਲ ਖੜ੍ਹੀ ਹੈ।


Gurminder Singh

Content Editor

Related News