ਨਕੋਦਰ ’ਚ ਜਥੇਬੰਦੀਆਂ ਨੇ ਮੋਦੀ, ਕਾਰਪੋਰੇਟ ਘਰਾਣਿਆਂ ਦੇ ਸਾੜੇ ਪੁਤਲੇ

Sunday, Dec 06, 2020 - 02:09 AM (IST)

ਨਕੋਦਰ, (ਪਾਲੀ, ਰਜਨੀਸ਼)- ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਨਕੋਦਰ ਵਿਚ ਵੱਖ-ਵੱਖ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਗੌਰਮਿੰਟ ਟੀਚਰਜ਼ ਯੂਨੀਅਨ, ਆਂਗਣਵਾੜੀ ਵਰਕਰ ਯੂਨੀਅਨ, ਜਨਵਾਦੀ ਇਸਤਰੀ ਸਭਾ ਆਦਿ ਦੇ ਸੈਂਕੜੇ ਵਰਕਰਾਂ ਨੇ ਸ਼ਹਿਰ ਵਿਚ ਰੋਸ ਮਾਰਚ ਕਰਨ ਉਪਰੰਤ ਫੁਆਰਾ ਚੌਕ ਵਿਚ ਮੋਦੀ, ਅਮਿਤ ਸ਼ਾਹ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ । ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ ਤਿੰਨੋਂ ਹੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਬਾਕੀ ਕਿਸਾਨੀ ਨਾਲ ਸਬੰਧਤ ਮੰਗਾਂ ਤੁਰੰਤ ਮੰਨੀਆਂ ਜਾਣ।

ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਅਧਿਆਪਕ ਆਗੂ ਕੰਵਲਜੀਤ ਸੰਗੋਵਾਲ, ਜਮਹੂਰੀ ਕਿਸਾਨ ਸਭਾ ਦੇ ਸਾਥੀ ਸਵਰਨ ਰੱਤੂ, ਜਨਵਾਦੀ ਇਸਤਰੀ ਸਭਾ ਦੀ ਆਗੂ ਜਸਵਿੰਦਰ ਕੌਰ ਮਾਹੂੰਵਾਲ, ਆਂਗਣਵਾੜੀ ਵਰਕਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਆਦਿ ਨੇ ਕਿਹਾ ਕਿ ਅਸੀਂ ਸਮੁੱਚੇ ਤੌਰ ’ਤੇ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ ਤੇ ਕਿਸਾਨਾਂ ਵੱਲੋਂ ਆਰੰਭਿਆ ਘੋਲ ਜਿੱਤਣ ਤਕ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਦਾ ਅਹਿਦ ਕਰਦੇ ਹਾਂ । ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇ । ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਹੋਰਾਂ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਨਕੋਦਰ ਤੋਂ ਇਲਾਵਾ ਨਾਲ ਲੱਗਦੇ ਕਸਬਿਆਂ ਮੱਲ੍ਹੀਆਂ ਕਲਾਂ, ਉਗੀ, ਆਧੀ, ਧਾਲੀਵਾਲ ਆਦਿ ਵਿਚ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਗਏ । ਉਕਤ ਆਗੂਆਂ ਤੋਂ ਇਲਾਵਾ ਸਤਪਾਲ ਸਹੋਤਾ, ਬਖਸ਼ੀ ਪੰਡੋਰੀ, ਬਲਵਿੰਦਰ ਸਿੰਘ ਉਗੀ, ਬਖਸ਼ੀ ਕੰਗ ਸਾਹਿਬ ਰਾਏ, ਸਰਵਣ ਸਿੰਘ ਗਿੱਲ, ਸੰਦੀਪ ਕੁਮਾਰ ਆਧੀ , ਸਰਬਜੀਤ ਢੇਰੀਆਂ, ਕਿੰਦਾ ਰਸੂਲਪੁਰ, ਮੱਖਣ ਮਾਹੀ, ਨਛੱਤਰ ਨਾਹਰ, ਭਾਰਤੀ ਸਹੋਤਾ, ਕਿਸਾਨ ਆਗੂ ਬਲਦੇਵ ਸਿੰਘ ਉਗੀ, ਨਵਪ੍ਰੀਤ ਬੱਲੀ, ਕਿਸਾਨ ਆਗੂ ਪ੍ਰਦੀਪ ਸਿੰਘ ਸੰਧੂ, ਸੁਖਵਿੰਦਰ ਕੌਰ, ਹਰਮੇਸ਼ ਕੌਰ, ਅਮਨਦੀਪ, ਬਲਵਿੰਦਰ ਕੌਰ, ਬੱਲ ਰਾਣੀ, ਕੁਲਵੰਤ ਕੌਰ, ਨੀਲਮ ਰਾਣੀ, ਸੁਖਜੀਤ ਕੌਰ ਅਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ ।


Bharat Thapa

Content Editor

Related News