ਨਕੋਦਰ ਦੇ ਰਹਿਣ ਵਾਲੇ ਰਾਮ ਲਾਲ ਦੀ ਇਟਲੀ ’ਚ ਮੌਤ, ਕਾਫ਼ੀ ਦੇਰ ਬਾਅਦ ਚੱਲਿਆ ਵਾਰਸਾਂ ਦਾ ਪਤਾ

05/08/2021 10:23:32 AM

ਨਕੋਦਰ (ਰਜਨੀਸ਼)- ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਟਲੀ ’ਚ ਰਹਿ ਰਹੇ ਨਕੋਦਰ ਦੇ 62 ਸਾਲਾ ਰਾਮ ਲਾਲ ਪੁੱਤਰ ਦਰਸ਼ਨ ਲਾਲ ਦੀ ਇਟਲੀ ’ਚ ਮੌਤ ਹੋਣ ਉਪਰੰਤ ਉੱਥੇ ਉਸ ਦੇ ਵਾਰਸਾਂ ਦਾ ਪਤਾ ਨਾ ਚੱਲਣ ਕਾਰਨ ਉਸ ਦਾ ਮ੍ਰਿਤਕ ਸਰੀਰ ਇਟਲੀ ਦੇ ਹਸਪਤਾਲ ’ਚ ਹੋਣ ਕਾਰਨ ਉਸ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਉਸ ਦੇ ਵਾਰਿਸਾਂ ਨੂੰ ਲੱਭਣ ਲਈ ਗੁਰਦੁਆਰਾ ਸਿੰਘ ਸਭਾ ਬੁਲਜਾਨੋ (ਇਟਲੀ) ਅਤੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਵੱਲੋਂ ਭਾਰਤੀ ਕੌਂਸਲੇਟ ਜਨਰਲ ਮਿਲਾਨ ਇਟਲੀ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਨਕੋਦਰ ਦੇ ਥਾਣਾ ਮੁਖੀ ਨੂੰ ਵੀ ਲਿਖ ਕੇ ਵਾਰਿਸਾਂ ਪ੍ਰਤੀ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਇਟਲੀ ਦੀਆਂ ਅਖ਼ਬਾਰਾਂ ’ਚ ਵੀ ਛਪਿਆ। ਆਖ਼ਿਰ ਯੂਥ ਵੈੱਲਫੇਅਰ ਕਲੱਬ ਨਕੋਦਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਨਕੋਦਰ ਪੁਲਸ ਨੇ ਮ੍ਰਿਤਕ ਰਾਮ ਲਾਲ ਦੇ ਵਾਰਿਸਾਂ ਤੱਕ ਪਹੁੰਚ ਕਰ ਕੇ ਉਸ ਦੇ ਪਰਿਵਾਰ ਨੂੰ ਦੁਖਦ ਸਮਾਚਾਰ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ :  ਫਗਵਾੜਾ ’ਚ ਸਰਕਾਰੀ ਅਫ਼ਸਰਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਮੀਟਿੰਗ ਲਈ ਕੀਤਾ ਵੱਡਾ ਇਕੱਠ

ਯੂਥ ਵੈੱਲਫੇਅਰ ਕਲੱਬ ਨਕੋਦਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਰਾਮ ਲਾਲ ਦੇ ਪਾਸਪੋਰਟ ਉਤੇ ਰਾਮ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਵੀ. ਪੀ. ਓ. ਨਕੋਦਰ ਲਿਖਿਆ ਹੋਣ ਕਾਰਨ ਨਕੋਦਰ ’ਚ ਉਸ ਦਾ ਪਤਾ ਨਹੀਂ ਚੱਲ ਰਿਹਾ ਸੀ। ਰਾਮ ਲਾਲ ਕਈ ਸਾਲਾਂ ਤੋਂ ਨਕੋਦਰ ਵੀ ਨਹੀਂ ਆਇਆ ਸੀ। ਵਾਰਸਾਂ ਨੂੰ ਲੱਭਣ ਲਈ ਉਸ ਨੇ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ। ਆਖ਼ੀਰ ਜਲੰਧਰ ਵਿਚ ਰਹਿ ਰਹੇ ਉਸ ਦੇ ਭਰਾ ਨਾਲ ਸੰਪਰਕ ਹੋਣ ’ਤੇ ਉਸ ਦੇ ਘਰ ਪਰਿਵਾਰ ਦਾ ਪਤਾ ਚੱਲ ਸਕਿਆ। 

ਇਹ ਵੀ ਪੜ੍ਹੋ :  ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ

ਰਾਮ ਲਾਲ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਰੀਬ 1989 ਤੋਂ ਇਟਲੀ ਗਿਆ ਹੋਇਆ ਸੀ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ ਸੀ। ਉਹ 2003 ’ਚ ਨਕੋਦਰ ਆਇਆ ਸੀ ਅਤੇ ਉਸ ਨਾਲ ਅਕਸਰ ਫੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਉਹ ਚਾਹੁੰਦਾ ਸੀ ਕਿ ਕੰਮ ਤੋਂ ਰਿਟਾਇਰ ਹੋਣ ਤੋਂ ਬਾਅਦ ਆਪਣੇ ਘਰ ਆ ਜਾਵੇਗਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਛੇ ਭਰਾ ਹਨ, ਉਸ ਸਮੇਤ ਓਮ ਲਾਲ ਅਤੇ ਜਸਬੀਰ ਲਾਲ ਗਿੱਲ ਨਕੋਦਰ ਵਿਚ ਰਹਿੰਦੇ ਹਨ ਜਦਕਿ ਅਸ਼ੋਕ ਕੁਮਾਰ ਅਤੇ ਸੋਹਨ ਲਾਲ ਜਲੰਧਰ ਰਹਿੰਦੇ ਹਨ।

ਇਹ ਵੀ ਪੜ੍ਹੋ :  ਰੋਪੜ ਵਿਖੇ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਰੈਮਡੇਸਿਵਿਰ ਇੰਜੈਕਸ਼ਨਾਂ ਦੀ ਵੱਡੀ ਖੇਪ

ਜਸਵਿੰਦਰ ਸਿੰਘ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਦੀ ਇੱਛਾ ਹੈ ਕਿ ਰਾਮ ਲਾਲ ਦੇ ਅੰਤਿਮ ਦਰਸ਼ਨ ਹੋ ਸਕਣ। ਗੁਰਦੁਆਰਾ ਸਿੰਘ ਸਭਾ ਬੁਲਜਾਨੋ (ਇਟਲੀ) ਦੇ ਮੁੱਖ ਸੇਵਾਦਾਰ ਪਰਿਵਾਰ ਵਾਲਿਆਂ ਦੀ ਇਜਾਜ਼ਤ ਦੇ ਨਾਲ ਇਟਲੀ ਚ ਰਾਮ ਲਾਲ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ। ਥਾਣਾ ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਰਾਮ ਲਾਲ ਦੇ ਵਾਰਸਾਂ ਦਾ ਪਤਾ ਲਗਾਉਣ ਲਈ ਇਟਲੀ ਅੰਬੈਸੀ ਤੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਨੇ ਯੂਥ ਵੈੱਲਫੇਅਰ ਕਲੱਬ ਨਕੋਦਰ ਦੇ ਸਹਿਯੋਗ ਨਾਲ ਰਾਮ ਲਾਲ ਦੇ ਵਾਰਸਾਂ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ :  ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ


shivani attri

Content Editor

Related News