'ਨੈਣਾ ਦੇਵੀ ਐਨਕਾਊਂਟਰ' 'ਤੇ ਐੱਸ. ਐੱਸ. ਪੀ. ਦੀ ਪ੍ਰੈੱਸ ਕਾਨਫਰੰਸ, ਜਾਣੋ ਕੀ ਬੋਲੇ (ਵੀਡੀਓ)

07/16/2018 3:30:32 PM

ਮੋਹਾਲੀ : ਬੀਤੇ ਦਿਨੀਂ ਨੈਣਾ ਦੇਵੀ 'ਚ ਹੋਈ ਐਨਕਾਊਂਟਰ ਦੇ ਮਾਮਲੇ 'ਚ ਸੋਮਵਾਰ ਨੂੰ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਕਿ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਮੋਹਾਲੀ ਤੋਂ ਕਾਰ ਲੈ ਕੇ ਭੱਜੇ ਸਨ ਅਤੇ ਪੁਲਸ ਵਲੋਂ ਇਸ ਕਾਰ ਸਮੇਤ ਇਕ ਹੋਰ ਕਾਰ ਬਰਾਮਦ ਕਰ ਲਈ ਗਈ ਹੈ। ਐੱਸ. ਐੱਸ. ਪੀ. ਚਾਹਲ ਨੇ ਦੱਸਿਆ ਕਿ ਇਹ ਗਿਰੋਹ ਕਾਰਾਂ ਚੋਰੀ ਕਰਕੇ ਕਸ਼ਮੀਰ 'ਚ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਅਪਰਾਧੀਆਂ ਦੇ ਗੈਂਗਸਟਰ ਵਾਲੇ ਪਹਿਲੂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਗੋਲਡੀ ਮਸੀਹ 'ਤੇ ਵੀ ਮਾਮਲਾ ਦਰਜ ਹੈ ਅਤੇ ਉਹ ਹਿਮਾਚਲ ਪੁਲਸ ਦੀ ਕਸਟਡੀ 'ਚ ਹੈ, ਜਿਸ ਤੋਂ ਬਾਅਦ ਮੋਹਾਲੀ ਪੁਲਸ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜਦੋਂ ਫਾਇਰਿੰਗ ਹੋਈ ਤਾਂ ਕੋਈ ਸੁੰਨਸਾਨ ਜਗ੍ਹਾ ਨਹੀਂ ਸੀ, ਇਹ ਸਭ ਕੁਝ ਲੋਕਾਂ ਦੇ ਸਾਹਮਣੇ ਹੋਇਆ ਅਤੇ ਜਿੱਥੇ ਗੋਲੀਆਂ ਚੱਲੀਆਂ, ਉਸ ਥਾਂ 'ਤੇ ਤਿੰਨ ਵਿਅਕਤੀ ਖਾਣਾ ਖਾ ਰਹੇ ਸਨ। ਉਨ੍ਹਾਂ ਦੱਸਿਆ ਕਿ ਐਨਕਾਊਂਟਰ ਦੌਰਾਨ ਕਰੀਬ 6-7 ਫਾਇਰ ਹੋਏ ਸਨ। ਕੁਲਦੀਪ ਚਾਹਲ ਦਾ ਕਹਿਣਾ ਹੈ ਕਿ ਹੁਣ ਇਸ ਐਨਕਾਊਂਟਰ ਦੌਰਾਨ ਮਾਰੇ ਗਏ ਸੰਨੀ ਮਸੀਹ ਦੇ ਪਰਿਵਾਰ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਦੇ ਬੇਟੇ 'ਤੇ ਕੋਈ ਮਾਮਲਾ ਦਰਜ ਨਹੀਂ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੇਕਰ ਵਿਅਕਤੀ ਪਹਿਲੀ ਵਾਰ ਜ਼ੁਰਮ ਕਰਦਾ ਹੈ ਤਾਂ ਉਸ 'ਤੇ ਕਾਰਵਾਈ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਸਾਡੇ 'ਤੇ ਫਾਇਰਿੰਗ ਹੋਈ ਤਾਂ ਉਨ੍ਹਾਂ ਨੇ ਆਪਣੇ ਬਚਾਅ ਲਈ ਅੱਗਿਓਂ ਗੋਲੀਆਂ ਚਲਾਈਆਂ।


Related News