ਲੁਧਿਆਣਾ ''ਚ ਨਾਜਾਇਜ਼ ਕਬਜ਼ਿਆਂ ''ਤੇ ਚੱਲਿਆ ਨਗਰ ਸੁਧਾਰ ਟਰੱਸਟ ਦਾ ਪੀਲਾ ਪੰਜਾ
Monday, Mar 24, 2025 - 04:02 PM (IST)

ਲੁਧਿਆਣਾ (ਹਿਤੇਸ਼): ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਟਰੱਸਟ ਦੀਆਂ ਜਾਇਦਾਦਾਂ ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾਉਣ ਲਈ ਨਾਜਾਇਜ਼ ਕਾਬਜ਼ਕਾਰਾਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਅੱਜ ਵੀ ਟਰੱਸਟ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਅਮਿਤ ਸ਼ਾਹ ਦੇ ਬਿਆਨ 'ਤੇ ਪੰਜਾਬ ਵਿਧਾਨ ਸਭਾ 'ਚ ਹੰਗਾਮਾ! ਨਿੰਦਾ ਪ੍ਰਤਸਾਵ ਲਿਆਉਣ ਦੀ ਮੰਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਟਰੱਸਟ ਵੱਲੋਂ ਪਲਾਟ ਨੰ.1152—ਡੀ, ਮਾਡਲ ਟਾਊਨ ਐਕਸਟੈਨਸ਼ਨ ਭਾਗ—।। ਪਟੀਸ਼ਨਰ ਨੂੰ ਵੇਚਿਆ ਹੋਇਆ ਸੀ ਜਦਕਿ ਕੁੱਝ ਵਿਅਕਤੀਆਂ ਵੱਲੋਂ ਟਰੱਸਟ ਦੇ ਪਲਾਟ ਨੰ.1152—ਡੀ, ਮਾਡਲ ਟਾਊਨ ਐਕਸਟੈਨਸ਼ਨ ਭਾਗ—।। ਵਿਚ ਨਜ਼ਾਇਜ਼ ਸੜ੍ਹਕ ਦੀ ਉਸਾਰੀ ਕਰਵਾਈ ਹੋਈ ਸੀ, ਜਿਸ ਤੇ ਮਾਨਯੋਗ ਅਦਾਲਤ ਵੱਲੋਂ ਇਸ ਪਲਾਟ ਦੇ ਮਾਲਕ ਨੂੰ ਪਲਾਟ ਦਾ ਕਬਜ਼ਾ ਦਿਵਾਉਣ ਦੇ ਹੁਕਮ ਦਿੱਤੇ ਗਏ ਸਨ। ਮਾਨਯੋਗ ਅਦਾਲਤ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਟਰੱਸਟ ਵੱਲੋਂ ਪਲਾਟ ਨੰ.1152—ਡੀ, ਮਾਡਲ ਟਾਊਨ ਐਕਸਟੈਨਸ਼ਨ ਭਾਗ—।। ਦੇ ਵਿਚ ਬਣੀ ਹੋਈ ਨਾਜਾਇਜ਼ ਸੜਕ ਨੂੰ ਮੌਕੇ 'ਤੇ ਪੁਲਸ ਵਿਭਾਗ ਦੀ ਮਦਦ ਨਾਲ ਅਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਟਰੱਸਟ ਦੇ ਫ਼ੀਲਡ ਸਟਾਫ਼ ਵੱਲੋਂ ਤੋੜ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ਰਾਸ਼ਨ ਕਾਰਡ! ਵਿਧਾਨ ਸਭਾ 'ਚ ਬੋਲੇ ਕੈਬਨਿਟ ਮੰਤਰੀ
ਇਸ ਸਬੰਧੀ ਮੌਕੇ 'ਤੇ ਮੌਜੂਦ ਵਸਨੀਕਾਂ ਵੱਲੋਂ ਵਿਰੋਧ ਕੀਤਾ ਗਿਆ, ਪ੍ਰੰਤੂ ਉਹ ਕੋਈ ਵੀ ਪੁਖ਼ਤਾ ਕਾਗਜ਼ ਪੱਤਰ ਪੇਸ਼ ਨਹੀ ਕਰ ਸਕੇ। ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਦੱਸਿਆ ਗਿਆ ਕਿ ਟਰੱਸਟ ਦੀਆਂ ਜਾਇਦਾਦਾਂ ਜਿਨ੍ਹਾਂ ਉੱਪਰ ਕਿਸੇ ਵਿਅਕਤੀ ਵੱਲੋਂ ਵੀ ਨਜ਼ਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਤੁਰੰਤ ਉਨ੍ਹਾਂ ਨਜ਼ਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰ ਦੇਣ, ਨਹੀਂ ਤਾਂ ਟਰੱਸਟ ਵੱਲੋਂ ਆਪਣੀ ਕਾਰਵਾਈ ਨਿਰੰਤਰ ਜਾਰੀ ਰਹੇਗੀ ਅਤੇ ਨਾਜਾਇਜ਼ ਕਬਜ਼ਾਕਾਰਾਂ ਉੱਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਟਰੱਸਟ ਵੱਲੋਂ ਨਾਜਾਇਜ਼ ਕਬਜ਼ੇ ਖ਼ਾਲੀ ਕਰਵਾਉਣ ਦੀ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ । ਇਸ ਮੌਕੇ ਟਰੱਸਟ ਦੇ ਟਰੱਸਟ ਇੰਜੀਨੀਅਰ ਵਿਕਰਮ ਕੁਮਾਰ, ਟਰੱਸਟ ਇੰਜੀਨੀਅਰ ਨਵੀਨ ਮਲਹੋਤਰਾ, ਟਰੱਸਟ ਇੰਜੀਨੀਅਰ ਬੂਟਾ ਰਾਮ, ਸਹਾਇਕ ਟਰੱਸਟ ਇੰਜੀਨੀਅਰ ਪਰਮਿੰਦਰ ਸਿੰਘ, ਸਹਾਇਕ ਟਰੱਸਟ ਇੰਜੀਨੀਅਰ ਕਿਰਨਦੀਪ ਹੀਰ, ਸਹਾਇਕ ਟਰੱਸਟ ਇੰਜੀਨੀਅਰ ਬਲਬੀਰ ਸਿੰਘ, ਸਹਾਇਕ ਟਰੱਸਟ ਇੰਜੀਨੀਅਰ ਜਸਕਰਨਬੀਰ ਸਿੰਘ ਅਤੇ ਹੋਰ ਫ਼ੀਲਡ ਸਟਾਫ਼ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8