ਵਿਭਾਗ ''ਤੇ ਲੱਗਾ ਜਨਮ ਤੇ ਮਰਨ ਦੇ ਨਾਜਾਇਜ਼ ਸਰਟੀਫਿਕੇਟ ਬਣਾਉਣ ਦਾ ਦੋਸ਼ (ਵੀਡੀਓ)

Wednesday, Jul 18, 2018 - 06:19 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਦੂਜੇ ਵਿਭਾਗਾਂ ਦੀ ਪੋਲ ਖੋਲ੍ਹਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖੁਦ ਦੇ ਵਿਭਾਗ ਅੰਦਰ ਹੋ ਰਹੇ ਗੋਲਮਾਲ ਦਾ ਇਕ ਵੱਡਾ ਖੁਲਾਸਾ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਹੈ।ਅੰਮ੍ਰਿਤਸਰ ਨਗਰ ਨਿਗਮ ਦੇ ਸਫਾਈ ਯੂਨੀਅਨ ਦੇ ਪ੍ਰਧਾਨ ਸੰਜੇ ਖੋਸਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸਦਾ ਖਲਾਸਾ ਕੀਤਾ ਹੈ। ਸੰਜੇ ਖੋਸਲਾ ਨੇ ਦੱਸਿਆ ਕਿ ਵਿਭਾਗ ਅੰਦਰ ਜਨਮ ਅਤੇ ਮਰਨ ਦੇ ਗੈਰ-ਕਾਨੂੰਨੀ ਸਰਟੀਫਿਕੇਟ ਬਣ ਰਹੇ ਹਨ। 
ਦੂਜੇ ਪਾਸੇ ਦਫਤਰ 'ਚ ਹੋ ਰਹੇ ਇਸ ਗੈਰ-ਕਾਨੂੰਨੀ ਕੰਮ ਨੂੰ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੱਥ ਨਾਲ ਬਣੇ ਸਰਟੀਫਿਕੇਟ ਪੁਰਾਣੇ ਹਨ। ਨਵਜੋਤ ਸਿੰਘ ਸਿੱਧੂ ਦੇ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਵਲੋਂ ਵਿਭਾਗ ਅੰਦਰ ਹੋ ਰਹੀ ਗੜਬੜੀ ਦੀ ਪੋਲ ਖੋਲ੍ਹ ਦਿੱਤੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਸਿੱਧੂ ਹੁਣ ਇਸ ਮਾਮਲੇ 'ਚ ਕੀ ਕਰਵਾਈ ਕਰਦੇ ਹਨ। 


Related News