ਪ੍ਰਕਾਸ਼ ਦਿਹਾੜੇ ਮੌਕੇ ਖ਼ਾਲਸਾਈ ਸ਼ਾਨੋ ਸ਼ੌਕਤ ਦੇ ਨਾਲ ਸਜਾਏ ਗਏ ਨਗਰ ਕੀਰਤਨ

Tuesday, Jan 19, 2021 - 02:54 PM (IST)

ਪ੍ਰਕਾਸ਼ ਦਿਹਾੜੇ ਮੌਕੇ ਖ਼ਾਲਸਾਈ ਸ਼ਾਨੋ ਸ਼ੌਕਤ ਦੇ ਨਾਲ ਸਜਾਏ ਗਏ ਨਗਰ ਕੀਰਤਨ

ਟਾਂਡਾ ਉੜਮੜ (ਵਰਿੰਦਰ ਪੰਡਿਤ) : ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਅੱਜ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਖ਼ਾਲਸਾਈ ਸ਼ਾਨੋ ਸ਼ੌਕਤ ਦੇ ਨਾਲ ਨਗਰ ਕੀਰਤਨ ਸਜਾਏ ਗਏ। ਇਤਿਹਾਸਕ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਤੋਂ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਦੀਪ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਇਹ ਨਗਰ ਕੀਰਤਨ ‘ਬੋਲੇ ਸੋ ਨਿਹਾਲ’ ਦੇ ਗਗਨਭੇਦੀ ਜੈਕਾਰਿਆਂ ’ਚ ਗੁਰਦੁਆਰਾ ਸਾਹਿਬ ਨੂੰ ਰਵਾਨਾ ਹੋਇਆ। ਨਗਰ ਕੀਰਤਨ ਦਾ ਪਿੰਡ ਫਿਰੋਜ ਰੌਲੀਆ, ਸਹਿਬਾਜਪੁਰ, ਬਸਤੀ ਬਾਜ਼ੀਗਰ ਪਹੁੰਚਣ ’ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ। ਨਗਰ ਕੀਰਤਨ ’ਚ ਰਾਗੀ ਜਥੇ ਅਤੇ ਸੰਗਤਾਂ ਗੁਰਬਾਣੀ ਦਾ ਜਾਪ ਕਰਦੀਆਂ ਜਾ ਰਹੀਆਂ ਸਨ |

ਇਹ ਵੀ ਪੜ੍ਹੋ : ਕੈਪਟਨ ਨੂੰ ਸਿਆਸਤ ਦਾ ਇੰਨਾ ਲਾਲਸੀ ਨਹੀਂ ਹੋਣਾ ਚਾਹੀਦਾ ਕਿ ਚੰਗੇ-ਮਾੜੇ ਦਾ ਪਤਾ ਨਾ ਲੱਗੇ : ਮਨੋਹਰ ਲਾਲ

PunjabKesariਨਗਰ ਕੀਰਤਨ ’ਚ ਬਾਬਾ ਸੁੱਖਾ ਸਿੰਘ, ਸਰਪੰਚ ਕ੍ਰਿਸ਼ਨਾ ਰਾਣੀ, ਸਤਨਾਮ ਸਿੰਘ ਬਾਜਵਾ, ਦਵਿੰਦਰ ਸਿੰਘ ਬਾਜਵਾ,  ਗੁਰਜੀਤ ਸਿੰਘ ਬਾਜਵਾ, ਸਤਵੰਤ ਸਿੰਘ ਭੋਲਾ, ਹਰਭਜਨ ਸਿੰਘ,  ਅੰਮ੍ਰਿਤਪਾਲ ਸਿੰਘ, ਲਵਦੀਪ ਸਿੰਘ, ਮਨਦੀਪ ਸਿੰਘ ਬਾਜਵਾ, ਤਰਲੋਕ ਸਿੰਘ, ਸਾਹਿਬ ਸਿੰਘ, ਜਰਨੈਲ ਸਿੰਘ ਆਦਿ ਨੇ ਹਾਜ਼ਿਰੀ ਲੁਆਈ | ਇਸੇ ਤਰ੍ਹਾਂ ਪਿੰਡ ਆਲਮਪੁਰ ’ਚ ਸਮੂਹ ਸੰਗਤਾਂ ਵੱਲੋ ਨਗਰ ’ਚ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਨਗਰ ਕੀਰਤਨ ਸਜਾਇਆ ਗਿਆ |

PunjabKesari

ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਨਗਰ ਦੀ ਪਰਿਕਰਮਾ ਕਰਨ ਉਪਰੰਤ ਗੁਰੂ ਘਰ ਆ ਕੇ ਸੰਪੰਨ ਹੋਇਆ | ਇਸੇ ਤਰ੍ਹਾਂ ਡੇਰਾ ਸੁਤੇਹ ਪ੍ਰਕਾਸ਼ ਖੁਣਖੁਣ ਖੁਰਦ ਵਿਖੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਗੱਦੀ ਨਸ਼ੀਨ ਸੰਤ ਭੁਪਿੰਦਰ ਦਾਸ ਦੀ ਦੇਖਰੇਖ ’ਚ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ’ਚ ਸਜਾਏ ਗਏ ਧਾਰਮਿਕ ਦੀਵਾਨ ’ਚ ਗਿਆਨੀ ਤਰਲੋਕ ਸਿੰਘ ਦੇ ਜੱਥੇ ਨੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।

ਇਹ ਵੀ ਪੜ੍ਹੋ : ‘ਸਰਮਾਏਦਾਰਾਂ ਵਰਗਾਂ ਨੂੰ ਮਜ਼ਬੂਤ ਕਰਨ ਦੇ ਏਜੰਡੇ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ’    

PunjabKesari

ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 'ਪ੍ਰਕਾਸ਼ ਪੁਰਬ' 'ਤੇ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ


author

Anuradha

Content Editor

Related News