ਦਸ਼ਮ ਪਿਤਾ ਦੇ ਪ੍ਰਕਾਸ਼ ਦਿਹਾੜੇ ਮੌਕੇ ਝਬਾਲ ਵਿਖੇ ਕੱਢਿਆਂ ਵਿਸ਼ਾਲ ਨਗਰ ਕੀਰਤਨ
Wednesday, Jan 03, 2018 - 04:01 PM (IST)
ਝਬਾਲ (ਨਰਿੰਦਰ) - ਦਸ਼ਮ ਪਿਤਾ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕਸਬਾ ਝਬਾਲ ਵਿਖੈ ਗੁਰਦੁਆਰਾਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੋਂ ਵਿਸ਼ਾਲ ਨਗਰ ਕੀਰਤਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਕੱਢਿਆਂ ਗਿਆਂ।ਜਿਸ ਦਾ ਸੰਗਤਾ ਨੇ ਬੜੇ ਜੋਸ਼ ਨਾਲ ਸੁਆਗਤ ਕੀਤਾ।ਇਹ ਨਗਰ ਕੀਰਤਨ ਗੁਰਦੁਆਰਾਂ ਬਾਬਾ ਜੀਵਨ ਸਿੰਘ ਜੀ ਤੋਂ ਸ਼ੁਰੂ ਹੋ ਕੇ ਗੁਰਦੁਆਰਾਂ ਬੀਬੀ ਵੀਰੋ ਜੀ, ਗੁਰਦੁਆਰਾਂ ਮਾਤਾ ਭਾਗ ਕੌਰ ਜੀ, ਅੱਡਾਂ ਝਬਾਲ ,ਪੱਤੀ ਪਾਡੋ ਕੀ ਅਤੇ ਬਾਜ਼ਾਰ, ਕੰਧੂ ਕੀ ਪੱਤੀ ਤੋਂ ਹੁੰਦਾ ਹੋਇਆਂ ਵਾਪਤ ਸ਼ਾਮ ਨੂੰ ਗੁਰਦੁਆਰਾਂ ਬਾਬਾ ਜੀਵਨ ਸਿੰਘ ਜੀ ਵਿਖੈ ਪਹੁੰਚਿਆਂ। ਨਗਰ ਕੀਰਤਨ ਦੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸੁੰਦਰ ਪਾਲਕੀ 'ਚ ਸਜਾਈ ਹੋਈ ਸੀ ਅਤੇ ਪਿੱਛੇ ਸੰਗਤਾਂ ਟਰਾਲੀਆਂ ਤੇ ਜੀਪਾ ਕਾਰਾ 'ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆ ਚਲ ਰਹੀਆਂ ਸਨ।ਨਗਰ ਕੀਰਤਨ ਦਾ ਅੱਡਾਂ ਝਬਾਲ ਦੇ ਬਾਹਰ ਤੇਜਿੰਦਰ ਸਿੰਘ ਬੱਬੂ, ਖਾਲੜਾਂ ਕਮੇਟੀ ਦੇ ਚੇਅਰਮੈਂ ਬਲਵਿੰਦਰ ਸਿੰਘ ਝਬਾਲ, ਗੁਜਰ ਮੈਡੀਕਲ ਸਟੋਰ, ਰਾਮ ਸਿੰਘ ਨਾਮਧਾਰੀ, ਜਗਤਾਰ ਸਿੰਘ ਸਵਰਗਾਪੁਰੀ ਅਤੇ ਸ਼ਮਸ਼ੇਰ ਸਿੰਘ ਹਵੇਲੀਆਂ ਦੀ ਅਗਵਾਈ 'ਚ ਸ਼ਾਨਦਾਰ ਸੁਆਗਤ ਕਰਕੇ ਪੰਜਾਂ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ । ਨਗਰ ਕੀਰਤਨ 'ਚ ਹਾਜ਼ਰ ਸੰਗਤਾਂ ਲਈ ਗੁਰੂ ਕੇ ਲੰਗਰ ਲਗਾਏ ਗਏ।ਇਸ ਸਮੇ ਗੁਰਨਾਮ ਸਿੰਘ ਸ਼ੱਲੋ, ਗੁਰਮੀਤ ਸਿੰਘ ਸ਼ਾਹ, ਗੁਰਸਾਹਿਬ ਸਿੰਘ ਆਦਿ ਹਾਜ਼ਰ ਸਨ।
