ਨਾਭਾ ਜ਼ਿਲ੍ਹਾ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਇਲ ਬਰਾਮਦ

Tuesday, Nov 02, 2021 - 04:24 PM (IST)

ਨਾਭਾ ਜ਼ਿਲ੍ਹਾ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਇਲ ਬਰਾਮਦ

ਨਾਭਾ (ਜੈਨ) : ਇੱਥੇ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਦੇ ਇਕ ਹਵਾਲਾਤੀ ਪਾਸੋਂ ਮੋਬਾਇਲ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜੇਲ੍ਹ ਦੇ ਸਹਾਇਕ ਸੁਪਰੀਡੈਂਟ ਅਜਮੇਰ ਸਿੰਘ ਅਨੁਸਾਰ ਹਵਾਲਾਤੀ ਰਿਸ਼ਵ ਪੁੱਤਰ ਸੁਨੀਲ ਕੁਮਾਰ ਵਾਸੀ ਨਵਾਂ ਗਾਓਂ (ਜ਼ਿਲ੍ਹਾ ਮੋਹਾਲੀ) ਬੈਰਕ ਨੰਬਰ-2 ਵਿਚ ਬੰਦ ਹੈ, ਉਸ ਨੇ ਬਾਥਰੂਮ ਦੀ ਜਾਅਲੀ (ਜੋ ਕਿ ਟੁੱਟੀ ਹੋਈ ਹੈ) ਵਿਚ ਕੰਬਲ ਦੇ ਟੁਕੜੇ ਵਿਚ ਮੋਬਾਇਲ ਲੁਕੋ ਕੇ ਰੱਖਿਆ ਸੀ।

ਟੱਚ ਸਕਰੀਨ ਵਾਲਾ ਰੈੱਡਮੀ ਮਾਰਕਾ ਮੋਬਾਇਲ ਬਰਾਮਦ ਕਰਕੇ ਪੁਲਸ ਪਾਸ ਮਾਮਲਾ ਦਰਜ ਕਰਵਾਇਆ ਗਿਆ ਹੈ। ਥਾਣਾ ਸਦਰ ਪੁਲਸ ਦੇ ਐੱਸ. ਐੱਚ. ਓ. ਇੰਸ. ਸੁਖਵਿੰਦਰ ਸਿੰਘ ਅਨੁਸਾਰ ਹਵਾਲਾਤੀ ਨੂੰ ਹਿਰਾਸਤ ਵਿਚ ਲੈ ਕੇ ਪੜਤਾਲ ਕੀਤੀ ਜਾਵੇਗੀ।
 


author

Babita

Content Editor

Related News