ਮਾਮੂਲੀ ਤਕਰਾਰ ਤੋਂ ਬਾਅਦ ਬਰਫ ਵਾਲੇ ਸੂਏ ਨਾਲ ਵਿੰਨ੍ਹੇ ਪਿਉ-ਪੁੱਤਰ (ਤਸਵੀਰਾਂ)

Friday, Aug 16, 2019 - 05:21 PM (IST)

ਮਾਮੂਲੀ ਤਕਰਾਰ ਤੋਂ ਬਾਅਦ ਬਰਫ ਵਾਲੇ ਸੂਏ ਨਾਲ ਵਿੰਨ੍ਹੇ ਪਿਉ-ਪੁੱਤਰ (ਤਸਵੀਰਾਂ)

ਨਾਭਾ (ਰਾਹੁਲ) - ਨਾਭਾ ਭਵਾਨੀਗੜ੍ਹ ਰੋਡ 'ਤੇ ਗੰਨੇ ਦੇ ਰਸ ਦੀ ਰਹੇੜੀ ਲਗਾ ਰਹੇ ਦੋ ਵਿਅਕਤੀਆਂ 'ਚ ਮਾਮੂਲੀ ਗੱਲ ਨੂੰ ਲੈ ਕੇ ਕਹਾ ਸੁਨੀ ਹੋਣ ਮਗਰੋਂ ਬਰਫ ਵਾਲੇ ਸੂਏ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁੱਸੇ 'ਚ ਆਏ ਵਿਅਕਤੀ ਨੇ ਬਜਿੰਦਰ ਕੁਮਾਰ (22) ਦੀ ਛਾਤੀ ਅਤੇ ਪਿੱਠ 'ਤੇ ਬਰਫ ਕੱਟਣ ਵਾਲੇ ਸੂਏ ਨਾਲ ਕਈ ਵਾਰ ਕਰ ਦਿੱਤੇ। ਆਪਣੇ ਪੁੱਤਰ ਨੂੰ ਬਚਾਉਣ ਆਏ ਪਿਤਾ ਪ੍ਰੇਮ ਪਾਲ (55) 'ਤੇ ਵੀ ਉਸ ਵਿਅਕਤੀ ਨੇ ਸੂਏ ਨਾਲ ਛਾਤੀ 'ਤੇ ਡੂਘੇ ਵਾਰ ਕਰ ਦਿੱਤੇ, ਜਿਸ ਕਾਰਨ ਦੋਵੇਂ ਪਿਉ-ਪੁੱਤਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਨਾਭਾ ਦੇ ਐੱਸ.ਐੱਮ.ਓ ਸੰਜੇ ਗੋਇਲ ਨੇ ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 

PunjabKesari

ਜ਼ਖਮੀ ਹਾਲਤ 'ਚ ਪੁਲਸ ਨੂੰ ਬਿਆਨ ਦਿੰਦੇ ਹੋਏ ਪ੍ਰੇਮ ਲਾਲ ਨੇ ਦੱਸਿਆ ਕਿ ਮੇਰਾ ਪੁੱਤਰ ਬਜਿੰਦਰ ਕੁਮਾਰ ਗੰਨੇ ਦੀ ਰੇਹੜੀ 'ਤੇ ਕੰਮ ਕਰ ਰਿਹਾ ਸੀ। ਕੰਮ ਕਰਦੇ ਸਮੇਂ ਨਾਲ ਲਗਦੇ ਵਿਅਕਤੀ ਨੇ ਕਿਸੇ ਗੱਲ ਨੂੰ ਲੈ ਕੇ ਮੇਰੇ ਪੱਤਰ ਅਤੇ ਮੇਰੇ 'ਤੇ ਤੇਜ਼ ਧਾਰ ਸੂਏ ਨਾਲ ਵਾਰ ਕਰ ਦਿੱਤੇ। ਆਲੇ-ਦੁਆਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਨੂੰ ਦੋਵਾਂ ਨੂੰ ਬੜੀ ਮੁਸ਼ਕਲ ਨਾਲ ਉਸ ਤੋਂ ਛਡਵਾਇਆ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

PunjabKesari

ਮਾਮਲੇ ਦੀ ਜਾਂਚ ਕਰ ਰਹੇ ਨਾਭਾ ਦੇ ਐੱਸ.ਐੱਮ.ਏ. ਸੰਜੇ ਗੋਇਲ ਨੇ ਕਿਹਾ ਕਿ ਪਿੱਠ 'ਤੇ ਗਹਿਰੇ ਜ਼ਖਮ ਹੋਣ ਕਾਰਨ ਦੋਵਾਂ ਵਿਅਕਤੀਆਂ ਦੀ ਹਾਲਤ ਬਹੁਤ ਖਰਾਬ ਹੈ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।


author

rajwinder kaur

Content Editor

Related News