ਨਾਭਾ 'ਚ ਦਿੱਤੀ ਕੋਰੋਨਾ ਨੇ ਦਸਤਕ, ਪਹਿਲਾ ਕੇਸ ਆਇਆ ਸਾਹਮਣੇ

Sunday, May 03, 2020 - 02:54 PM (IST)

ਨਾਭਾ 'ਚ ਦਿੱਤੀ ਕੋਰੋਨਾ ਨੇ ਦਸਤਕ, ਪਹਿਲਾ ਕੇਸ ਆਇਆ ਸਾਹਮਣੇ

ਨਾਭਾ (ਸੁਸ਼ੀਲ ਜੈਨ,ਰਾਹੁਲ ਖੁਰਾਣਾ): ਇਸ ਬਲਾਕ ਦੇ ਪਿੰਡ  ਅਜਨੌਂਦਾ ਕਲਾਂ ਦੀ 60 ਦੀ ਮਹਿਲਾ ਗੁਰਦੇਵ ਕੌਰ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਨਾਭਾ ਇਲਾਕੇ 'ਚ ਲੋਕਾਂ ਦੀ ੱਚਿੰਤਾ ਵਧ ਗਈ ਹੈ। ਇਹ ਨਾਭਾ ਸਬ-ਡਿਵੀਜ਼ਨ 'ਚ ਪਹਿਲਾ ਪਾਜ਼ੇਟਿਵ ਕੇਸ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਸ੍ਰੀ ਨੰਦੇੜ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆਈ ਹੈ, ਇਸ ਨੂੰ ਆਉਣ ਸਮੇਂ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਏਕਾਂਤਵਾਸ ਕੀਤਾ ਗਿਆ ਸੀ। ਇਹ ਮਹਿਲਾ ਸ਼ਰਧਾਲੂ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਪਟਿਆਲਾ ਰੋਕੀ ਗਈ ਸੀ, ਜਿਸ ਕਰਕੇ ਪਿੰਡ ਅਜਨੌਂਦਾ ਕਲਾਂ 'ਚ ਕੋਈ ਖਤਰਾ ਨਹੀਂ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਾਭਾ 'ਚ ਕੋਈ ਵੀ ਕੋਰੋਨਾ ਦਾ ਮਾਮਲਾ ਨਹੀਂ ਸੀ। ਇਹ ਪਹਿਲਾਂ ਕੋਰੋਨਾ ਪਾਜ਼ੇਟਿਵ ਦਾ ਮਾਮਲਾ ਸਾਹਮਣੇ ਆਇਆ ਹੈ।


author

Shyna

Content Editor

Related News