ਨਾਭਾ ਦੇ ਮੁੰਡੇ ਨੇ ਆਸਟ੍ਰੇਲੀਆ 'ਚ ਗੱਡੇ ਝੰਡੇ
Thursday, Feb 21, 2019 - 04:12 PM (IST)
ਨਾਭਾ (ਰਾਹੁਲ)—ਵਿਦੇਸ਼ੀ ਧਰਤੀ ਤੇ ਪੰਜਾਬੀਆਂ ਵਲੋਂ ਵੱਡੀਆਂ ਮੱਲਾ ਮਾਰ ਕੇ ਪੰਜਾਬ ਦਾ ਨਾਂ ਰੋਸ਼ਨ ਕਰਨ ਵਿਚ ਮੋਹਰੀ ਸਾਬਤ ਹੋ ਰਹੇ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਖੁਸ਼ੀਆਂ ਦਾ ਮਾਹੋਲ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਗਰੇਵਾਲ ਪਰਿਵਾਰ ਦਾ ਪੋਤਰਾ ਸਮਰਾਟ ਗਰੇਵਾਲ ਆਸਟ੍ਰੇਲੀਆ ਵਿਖੇ ਮਾਰਚ ਵਿਚ ਹੋਣ ਵਾਲੀ ਪਾਰਲੀਮੈਂਟ ਦੀ ਚੋਣ ਕਰਿਸਚਨ ਡੈਮੋਕਰੇਟਿਕ ਪਾਰਟੀ ਵਲੋਂ ਲੜ ਰਿਹਾ ਹੈ। ਸਮਰਾਟ ਗਰੇਵਾਲ ਵਰਲਡ ਦਾ ਪਹਿਲਾ ਨੌਜਵਾਨ ਹੋਵੇਗਾ ਜੋ 18 ਸਾਲਾ ਦੀ ਉਮਰ ਵਿਚ ਪਾਰਲੀਮੈਂਟ ਦੀ ਚੋਣ ਲੜ ਰਿਹਾ ਹੈ।ਸਮਰਾਟ ਗਰੇਵਾਲ ਨੂੰ 25 ਮਾਰਚ ਨੂੰ ਹੋਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ ਉਤਾਰਿਆ ਹੈ।ਸਮਰਾਟ ਗਰੇਵਾਲ ਦੇ ਦਾਦਾ-ਦਾਦੀ ਅਤੇ ਪਰਿਵਾਰਕ ਮੈਬਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਆਸਟ੍ਰੇਲੀਆ 'ਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਰਾਟ ਗਰੇਵਾਲ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾਉਣ ਤਾਂ ਜੋ ਉਹ ਪੰਜਾਬੀਆਂ ਦੀ ਸੇਵਾ ਕਰ ਸਕਣ।
ਇਸ ਮੌਕੇ 'ਤੇ ਆਸਟ੍ਰੇਲੀਆ ਤੋਂ ਚੋਣ ਲੜ ਰਹੇ ਸਮਰਾਟ ਗਰੇਵਾਲ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਰੀ ਬਹੁਮਤ ਨਾਲ ਜਿੱਤ ਦਿਵਾਉਣ ਤਾਂ ਜੋ ਉਹ ਪੰਜਾਬੀਆਂ ਦੀ ਸੇਵਾ ਕਰ ਸਕਣ। ਦੂਜੇ ਪਾਸੇ ਆਸਟ੍ਰੇਲੀਆ ਵਿਚ ਸਮਰਾਟ ਗਰੇਵਾਲ ਨੇ ਅਪੀਲ ਕੀਤੀ ਕਿ ਪੰਜਾਬੀ ਭਾਈਚਾਰਾ ਮੈਨੂੰ ਜਿਤਾ ਕੇ ਪਾਰਲੀਮੈਟ ਵਿਚ ਭੇਜੇ ਤਾਂ ਜੋ ਮੈਂ ਉਨ੍ਹਾਂ ਦੀ ਸੇਵਾ ਕਰ ਸਕਾ।
ਸਮਰਾਟ ਗਰੇਵਾਲ ਦੇ ਦਾਦਾ ਸੁਰਿੰਦਰ ਗਰੇਵਾਲ ਅਤੇ ਦਾਦੀ ਅਮਰਜੀਤ ਕੌਰ ਗਰੇਵਾਲ ਨੇ ਆਪਣੇ ਪੋਤੇ ਲਈ ਅਸਟ੍ਰੇਲੀਆ 'ਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕੀ ਉਹ ਸਾਡੇ ਪੋਤੇ ਨੂੰ ਵੋਟਾ ਪਾ ਕੇ ਪਾਰਲੀਮੈਂਟ ਵਿਚ ਭੇਜਣ।