ਮੌਸਮ ਨੇ ਬਦਲੀ ਕਰਵਟ, ਕਾਲੀਆਂ ਘਟਾਵਾਂ ਨੇ ਦਿਨੇ ਕੀਤਾ ਹਨੇਰਾ

Sunday, Jul 14, 2019 - 12:10 PM (IST)

ਮੌਸਮ ਨੇ ਬਦਲੀ ਕਰਵਟ, ਕਾਲੀਆਂ ਘਟਾਵਾਂ ਨੇ ਦਿਨੇ ਕੀਤਾ ਹਨੇਰਾ

ਨਾਭਾ (ਰਾਹੁਲ) - ਪੰਜਾਬ ਦੇ ਲੋਕ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਸਨ, ਉਥੇ ਹੀ ਸਵੇਰ ਦੇ ਸਮੇਂ ਪਈ ਇਸ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ। ਇਸੇ ਤਰ੍ਹਾਂ ਪਟਿਆਲੇ ਦੇ ਨਾਭਾ 'ਚ ਵੀ ਮੌਸਮ ਨੇ ਕਰਵਟ ਬਦਲ ਲਈ ਅਤੇ ਦਿਨ ਵੇਲੇ ਹੀ ਆਸਮਾਨ 'ਚ  ਕਾਲੀਆਂ ਘਟਾਵਾਂ ਚੜ੍ਹ ਗਈਆਂ, ਜਿਸ ਕਾਰਨ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ। ਇਸ ਦੌਰਾਨ ਪਈ ਤੇਜ਼ ਬਾਰੀਸ਼ ਨਾਲ ਮੌਸਮ ਸੁਹਾਵਨਾ ਹੋ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਦੱਸ ਦੇਈਏ ਕਿ ਦਿਨ ਸਮੇਂ ਹੀ ਹਨੇਰਾ ਹੋ ਜਾਣ ਕਾਰਨ ਸੜਕਾਂ 'ਤੇ ਨਿਕਲੇ ਵਾਹਨ ਚਾਲਕ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ ਅਤੇ ਲੋਕਾਂ ਦੇ ਘਰਾਂ ਦੀ ਬਿਜਲੀ ਦੀ ਚੱਲੀ ਗਈ।  


author

rajwinder kaur

Content Editor

Related News