ਨਾਭਾ ''ਚ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਦੋ ਜਨਾਨੀਆਂ ਨੂੰ ਬਣਾਇਆ ਨਿਸ਼ਾਨਾ, ਝਪਟੀਆਂ ਚੈਨੀਆਂ

Thursday, Aug 13, 2020 - 04:15 PM (IST)

ਨਾਭਾ (ਖੁਰਾਣਾ): ਪੰਜਾਬ 'ਚ ਦਿਨੋਂ-ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਚੋਰ ਹੁਣ ਬਿਨਾਂ ਕਿਸੇ ਡਰ ਭੈਅ ਤੋਂ ਦਿਨ-ਦਿਹਾੜੇ ਚੋਰ ਝਪਟ ਮਾਰ ਕੇ ਸੋਨੇ ਦੀਆਂ ਚੇਨੀਆਂ ਖੋਹਣ ਵਿਚ ਕਾਮਯਾਬ ਹੋ ਰਹੇ ਹਨ। ਜਿਵੇਂ-ਜਿਵੇਂ ਸੋਨੇ ਦੇ ਰੇਟ ਲਗਾਤਾਰ ਵਧਦੇ ਜਾ ਰਹੇ ਹਨ। ਉਸੇ ਤਰ੍ਹਾਂ ਹੀ ਚੋਰਾਂ ਦੇ ਹੌਂਸਲੇ ਵੀ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਸੋਨੇ ਦਾ ਰੇਟ 60 ਹਜ਼ਾਰ ਰੁਪਏ ਤੋਲੇ ਦੇ ਕਰੀਬ ਪਹੁੰਚ ਚੁੱਕਾ ਹੈ ਅਤੇ ਚੋਰ ਹੁਣ ਰਾਹ ਜਾਂਦੀਆਂ ਜਨਾਨੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਨਾਭਾ ਵਿਖੇ ਵੇਖਣ ਨੂੰ ਮਿਲੀ ਹੈ, ਜਿੱਥੇ ਦੋ ਜਨਾਨੀਆਂ ਦੇ ਗਲ 'ਚ ਸੋਨੇ ਦੀਆਂ ਚੇਨੀਆਂ ਖੋਹ ਕੇ ਚੋਰ ਰਫੂ ਚੱਕਰ ਹੋ ਗਏ। ਇਨ੍ਹਾਂ ਚੋਰਾਂ ਵਲੋਂ ਇਕ ਤੋਂ ਬਾਅਦ ਇਕ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਹਿਲੀ ਘਟਨਾ ਨਾਭਾ ਬੱਸ ਸਟੈਂਡ ਦੇ ਐਮਾਜ਼ਾਨ ਸ਼ੋਅਰੂਮ ਦੇ ਬਾਹਰ ਵਾਪਰੀ ਅਤੇ ਦੂਜੀ ਨਾਭਾ ਦੀ ਦਸਮੇਸ਼ ਕਾਲੋਨੀ ਵਿਖੇ ਵਾਪਰੀ, ਜਿੱਥੇ ਇਨ੍ਹਾਂ ਦੋਵਾਂ ਚੋਰਾਂ ਵਲੋਂ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦਿੱਤਾ ਅਤੇ ਬੇਖੌਫ ਚੋਰਾਂ ਵਲੋਂ ਗੱਲੇ 'ਚੋਂ ਸੋਨੇ ਦੀਆਂ ਚੇਨੀਆਂ ਦੀ ਝਪਟਮਾਰ ਕਰਕੇ ਬੜੇ ਆਰਾਮ ਦੇ ਨਾਲ ਚੱਲਦੇ ਬਣੇ।ਇਨ੍ਹਾਂ ਦੋਵੇਂ ਚੋਰਾਂ ਵਲੋਂ ਆਪਣਾ ਮੂੰਹ ਕਵਰ ਕਰਕੇ ਆਰਾਮ ਨਾਲ ਰੇਕੀ ਕਰਨ ਉਪਰੰਤ ਮੌਕਾ ਪਾਉਂਦੇ ਹੀ ਦੋਵਾਂ ਜਨਾਨੀਆਂ ਦੀ ਝਪਟਮਾਰ ਕਰਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਹਨ। ਭਾਵੇਂ ਕਿ ਇਨ੍ਹਾਂ ਦੋਵਾਂ ਘਟਨਾਵਾਂ ਦੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ। ਪਰ ਹੁਣ ਵੇਖਣਾ ਤਾਂ ਹੋਵੇਗਾ ਪੁਲਸ ਇਨ੍ਹਾਂ ਚੋਰਾਂ ਨੂੰ ਕਦੋਂ ਆਪਣੀ ਹਿਰਾਸਤ 'ਚ ਲੈਂਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ: ਸੇਵਾ ਮੁਕਤ ਪ੍ਰਿੰਸੀਪਲ ਘਰੋਂ ਸਤਿਕਾਰ ਕਮੇਟੀ ਵਾਲੇ ਜ਼ਬਰੀ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ

ਇਸ ਮੌਕੇ ਤੇ ਪੀੜਤ ਜਨਾਨੀ ਦਾ ਸਹੁਰਾ ਸਤੀਸ਼ ਚਾਵਲਾ ਨੇ ਕਿਹਾ ਕਿ ਮੈਂ ਤੇ ਮੇਰੇ ਨੂੰਹ ਅਸੀਂ ਐਮਾਜ਼ਾਨ ਸ਼ੋਅਰੂਮ 'ਚ ਗਏ ਸੀ ਅਤੇ ਜਦੋਂ ਅਸੀਂ ਬਾਹਰ ਆਏ ਤਾਂ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਮੇਰੀ ਨੂੰਹ ਦੇ ਗਲ 'ਚ ਸੋਨੇ ਦੀ ਚੇਨੀ ਝਪਟ ਮਾਰ ਕੇ ਰਫੂ ਚੱਕਰ ਹੋ ਗਏ ਅਤੇ ਜਿਸ ਦੀ ਕੀਮਤ 1 ਲੱਖ 25 ਹਜ਼ਾਰ ਦੇ ਕਰੀਬ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਚੋਰਾ ਨੂੰ ਫੜਿਆ ਜਾਵੇ ਅਤੇ ਦਿਨੋਂ-ਦਿਨ ਜੋ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਇਸ ਤੇ ਠੱਲ੍ਹ ਪਾਈ ਜਾਵੇ।

ਇਹ ਵੀ ਪੜ੍ਹੋ:  ਪੰਜਾਬ ਦਾ ਜ਼ਹਿਰੀਲਾ ਆਬ: ਜਿਸ ਨਹਿਰ 'ਚ ਤੈਰਦੀਆਂ ਨੇ ਲਾਸ਼ਾਂ, ਲੋਕ ਉਸੇ ਨਹਿਰ ਦਾ ਪਾਣੀ ਪੀਣ ਲਈ ਮਜ਼ਬੂਰ

ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਾਭਾ ਵਿਖੇ ਦੋ ਘਟਨਾਵਾਂ ਵਾਪਰੀਆਂ ਹਨ ਅਤੇ ਇਨ੍ਹਾਂ ਦੋਵਾਂ ਚੋਰਾਂ ਵਲੋਂ ਵੱਖ-ਵੱਖ 2 ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਅਸੀਂ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਦੋਵੇਂ ਘਟਨਾਵਾਂ ਸੀ.ਸੀ.ਟੀ.ਵੀ. 'ਚ ਕੈਦ ਹੋ ਗਈਆਂ ਹਨ ਅਤੇ ਅਸੀਂ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਆਧਾਰ ਤੇ ਚੋਰਾਂ ਨੂੰ ਛੇਤੀ ਹੀ ਫੜ੍ਹ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਕੰਪਲੇਟ ਕਰਤਾ ਦੀ ਸ਼ਿਕਾਇਤ ਆਈ ਹੈ ਅਤੇ ਉਸ ਦੇ ਆਧਾਰ ਤੇ ਅਣਪਛਾਤੇ ਚੋਰਾਂ ਦੇ ਖਿਲਾਫ਼ ਧਾਰਾ 379-2 ਆਈ.ਪੀ.ਸੀ. ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੂਜੇ ਵੱਲੋਂ ਸਾਨੂੰ ਕੋਈ ਕੰਪਲੇਟ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ: ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼


Shyna

Content Editor

Related News