ਨਾਬਾਲਗਾ ਨੂੰ ਗਰਭਵਤੀ ਕਰਨ ਵਾਲੇ ਲਡ਼ਕੇ ਖਿਲਾਫ ਮਾਮਲਾ ਦਰਜ

Tuesday, Jun 12, 2018 - 02:10 AM (IST)

ਨਾਬਾਲਗਾ ਨੂੰ ਗਰਭਵਤੀ ਕਰਨ ਵਾਲੇ ਲਡ਼ਕੇ ਖਿਲਾਫ ਮਾਮਲਾ ਦਰਜ

ਬੱਧਨੀ ਕਲਾਂ,   (ਬੱਬੀ)-  14 ਸਾਲ ਦੀ ਇਕ ਨਾਬਾਲਗ ਲਡ਼ਕੀ ਨਾਲ ਸਰੀਰਕ ਸਬੰਧ ਬਣਾ ਕਿ ਉਸ ਨੂੰ ਗਰਭਵਤੀ ਕਰਨ ਦੇ ਮਾਮਲੇ ’ਚ ਥਾਣਾ ਬੱਧਨੀ ਕਲਾਂ ਵਿਖੇ ਇਕ ਲਡ਼ਕੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਲੋਪੋਂ ਚੌਂਕੀ ਵਿਖੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਉਕਤ ਪੀਡ਼ਤ ਲਡ਼ਕੀ ਨੇ ਕਿਹਾ ਕਿ ਉਸਦੀ ਵੱਡੀ ਭੈਣ ਪਿੰਡ ਲੋਪੋਂ ਵਿਖੇ ਵਿਆਹੀ ਹੋਈ ਹੈ, ਇਸ ਲਈ ਉਹ ਵੀ ਇਥੇ ਆਪਣੀ ਵੱਡੀ ਭੈਣ ਕੋਲ ਕੁਝ ਸਮੇਂ ਤੋਂ ਰਹਿ ਰਹੀ ਸੀ, ਭੈਣ ਤੇ ਜੀਜਾ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹੋਣ ਕਾਰਨ ਅਕਸਰ ਬਾਹਰ ਕੰਮ ਲਈ ਚਲੇ ਜਾਂਦੇ ਸਨ ਤੇ ਉਹ ਘਰ ’ਚ ਇਕੱਲੀ ਰਹਿ ਜਾਂਦੀ ਸੀ, ਤਕਰੀਬਨ 6 ਮਹੀਨੇ ਪਹਿਲਾਂ ਇਕ ਲਡ਼ਕਾ ਮੇਰੀ ਭੈਣ ਅਤੇ ਜੀਜੇ ਦੀ ਗੈਰਹਾਜ਼ਰੀ ’ਚ ਘਰ ਆਇਆ ਤੇ ਮੈਨੂੰ ਗੁੰਮਰਾਹ ਕਰਦਿਆਂ ਪਿਆਰ ਦਾ ਡਰਾਮਾ ਕਰਕੇ ਮੇਰੇ ਨਾਲ ਸਰੀਰਕ ਸਬੰਧ ਬਣਾ ਲਏ, ਉਸ ਸਮੇਂ ਮੈਂ ਡਰਦੀ ਨੇ ਆਪਣੀ ਭੈਣ ਅਤੇ ਜੀਜੇ ਨੂੰ ਕੁਝ ਵੀ ਨਾ ਦੱਸਿਆ, ਕੁਝ ਸਮੇਂ ਬਾਅਦ  ਮੈਂ ਆਪਣੇ ਪਿੰਡ ਖੋਸਾ ਰਣਧੀਰ ਵਿਖੇ ਚਲੀ ਗਈ ਜਿਥੇ ਕੁਝ ਚਿਰ ਬਾਅਦ ਮੇਰੇ ਪੇਟ ’ਚ ਦਰਦ ਹੋਣ ਲੱਗ ਪਿਆ।
 ਇਸ ਦਰਦ ਵਾਰੇ ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਉਨ੍ਹਾਂ ਮੇਰਾ ਪੇਟ ਟੋਹ ਕਿ ਦੇਖਣ ਉਪਰੰਤ ਮੈਨੂੰ ਕਿਹਾ ਕਿ  ਤੇਰੇ ਨਾਲ ਕਿਸੇ ਨੇ ਮਾਡ਼ਾ ਕੰਮ ਕੀਤਾ ਹੈ। ਨਾਬਾਲਗ ਲਡ਼ਕੀ ਨੇ ਕਿਹਾ ਮੇਰੇ ਨਾਲ ਸਰੀਰਕ ਸਬੰਧ ਬਣਾਉਣ ਵਾਲਾ ਸੋਨੂੰ ਨਾਂ ਦਾ ਲਡ਼ਕਾ ਹੈ ਜੋ ਮੈਨੂੰ ਪਿਆਰ ਦੇ ਜਾਲ ’ਚ ਫਸਾ ਕਿ ਗਲਤ ਕੰਮ ਕਰਦਾ ਰਿਹਾ। ਨਾਬਾਲਗ ਲਡ਼ਕੀ ਦੇ ਬਿਆਨਾਂ ’ਤੇ ਸੋਨੂੰ ਪੁੱਤਰ ਰੇਸ਼ਮ ਸਿੰਘ ਮਜ੍ਹੱਬੀ ਸਿੱਖ ਵਾਸੀ ਨੰਗਲ ਵਿਹਡ਼ਾ ਪਿੰਡ ਲੋਪੋਂ ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ। ਲੋਪੋਂ ਚੌਂਕੀ ਇੰਚਾਰਜ ਪੂਰਨ ਸਿੰਘ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਨਾਬਾਲਗ ਲਡ਼ਕੀ ਦਾ ਮੈਡੀਕਲ ਕਰਾਉਣ ਉਪਰੰਤ ਉਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਦੋਸ਼ੀ ਲਡ਼ਕੇ ਨੂੰ ਗ੍ਰਿਫਤਾਰ ਕਰਨ ਲਈ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


Related News