ਦੋਸਤ ਦੇ ਜਨਮ ਦਿਨ ''ਤੇ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਰਹੱਸਮਈ ਮੌਤ
Sunday, Dec 03, 2017 - 07:22 AM (IST)
ਫਗਵਾੜਾ, (ਜਲੋਟਾ,ਹਰਜੋਤ, ਰੁਪਿੰਦਰ ਕੌਰ)- ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਨੰਬਰ 1 ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਬੀ. ਟੈੱਕ. ਦੀ ਪੜ੍ਹਾਈ ਕਰ ਰਹੇ ਇਕ ਵਿਦਿਆਰਥੀ, ਜੋ ਪੀ. ਜੀ. ਵਿਚ ਰਹਿ ਰਿਹਾ ਸੀ, ਦੀ ਰਹੱਸਮਈ ਹਾਲਤ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਮੌਤ ਤੋਂ ਕੁਝ ਮਿੰਟ ਪਹਿਲਾਂ ਆਪਣੇ ਸਾਥੀ ਵਿਦਿਆਰਥੀ ਦੇ ਜਨਮ ਦਿਨ 'ਤੇ ਹੱਸ-ਖੇਡ ਰਿਹਾ ਸੀ। ਮ੍ਰਿਤਕ ਦੀ ਪਛਾਣ ਸੂਰਿਨੀਦਿਸ਼ਵਸਾਈ ਰਾਮ ਕਾਰਤਿਕ ਦੇ ਰੂਪ ਵਿਚ ਹੋਈ ਹੈ, ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਮ੍ਰਿਤਕ ਵਿਦਿਆਰਥੀ ਆਪਣੇ ਦੋਸਤਾਂ ਦੇ ਨਾਲ ਪੀ. ਜੀ. ਵਿਚ ਰਹਿ ਸੀ ਤੇ ਬੀਤੀ ਰਾਤ ਉਸਨੇ ਇਕ ਦੋਸਤ ਦਾ ਜਨਮ ਦਿਨ ਉਥੇ ਹੀ ਮਨਾਇਆ ਸੀ। ਇਸਦੇ ਬਾਅਦ ਉਹ ਬਾਥਰੂਮ ਵਿਚ ਚਲਾ ਗਿਆ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਜਦ ਉਹ ਬਾਥਰੂਮ ਵਿਚੋਂ ਬਾਹਰ ਨਹੀਂ ਆਇਆ ਤਾਂ ਉਸਦੇ ਦੋਸਤਾਂ ਨੇ ਬਾਥਰੂਮ ਨੂੰ ਚੈਕ ਕੀਤਾ ਤੇ ਦੇਖਿਆ ਕਿ ਉਹ ਉਥੇ ਮ੍ਰਿਤਕ ਹਾਲਤ ਵਿਚ ਪਿਆ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
