ਭੇਤਭਰੀ ਹਾਲਤ ’ਚ ਨੌਜਵਾਨ ਦੀ ਮੌਤ
Monday, Jul 09, 2018 - 12:48 AM (IST)

ਕਾਦੀਅਾਂ, ਬਟਾਲਾ, (ਜ਼ੀਸ਼ਾਨ, ਸੈਂਡੀ)- ਪਿੰਡ ਨੰਗਲ ਬਾਗਬਾਨਾ ’ਚ ਭੇਤਭਰੀ ਹਾਲਤ ’ਚ ਨੌਜਵਾਨ ਦੀ ਮੌਤ ਹੋ ਗਈ ਹੈ।ਕਾਂਦੀਅਾਂ ਦੇ ਐੱਸ. ਐੱਚ. ਓ. ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਅਹਿਮਦੀਆ ਭਾਈਚਾਰੇ ਦੇ ਸ਼ਾਹ ਨਿਵਾਜ਼ ਪੁੱਤਰ ਰਸੀ ਅਹਿਮਦ, ਜਿਸ ਨੇ ਘਰ ਵਿਚ ਪਈ ਕੋਈ ਜ਼ਹਿਰਲੀ ਦਵਾਈ ਖਾ ਲਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਜਿਥੇ ਉਸਦੀ ਮੌਤ ਹੋ ਗਈ। ਐੱਸ. ਐੱਚ. ਓ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਅਗਰੇਲੀ ਕਾਰਵਾਈ ਕੀਤੀ ਜਾਵੇਗੀ।