ਵਿਧਾਇਕ ਸਮੇਤ 7 ਬੰਦਿਆਂ ਦਾ ਕਾਤਲ ਗੈਂਗਸਟਰ ਲੁਧਿਆਣਾ ਤੋਂ ਗ੍ਰਿਫ਼ਤਾਰ, 10 ਸਾਲਾਂ ਤੋਂ ਚੱਲ ਰਿਹਾ ਸੀ ਫ਼ਰਾਰ
Saturday, Aug 12, 2023 - 06:29 PM (IST)
ਲੁਧਿਆਣਾ/ਚੰਡੀਗੜ੍ਹ/ਜਲੰਧਰ (ਰਾਜ, ਰਮਨਜੀਤ ਸਿੰਘ, ਧਵਨ)- ਆਜ਼ਮਗੜ੍ਹ ਦੇ ਸਗੜੀ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਸਰਵੇਸ਼ ਸਿੰਘ ਸੀਪੂ ਦਾ ਕਤਲ ਕਰਨ ਵਾਲੇ ਗੈਂਗਸਟਰ ਨੂੰ ਲੁਧਿਆਣਾ ’ਚ ਕਾਬੂ ਕਰ ਲਿਆ ਗਿਆ। ਯੂ. ਪੀ. ਤੋਂ ਆਈ ਐੱਸ. ਟੀ. ਐੱਫ. ਦੀ ਟੀਮ ਨੇ ਡਾਬਾ ਦੇ ਇਲਾਕੇ ਤੋਂ ਮੁਲਜ਼ਮ ਨੂੰ ਦਬੋਚ ਲਿਆ, ਜੋ ਪਿਛਲੇ 10 ਸਾਲਾਂ ਤੋਂ ਫ਼ਰਾਰ ਚੱਲ ਰਿਹਾ ਸੀ। ਫੜਿਆ ਗਿਆ ਮੁਲਜ਼ਮ ਅਰਵਿੰਦ ਕਸ਼ਯਪ ਹੈ, ਜੋ ਮੂਲ ਰੂਪ ਤੋਂ ਚਕੀਆ ਕਸਰਾਵਲ, ਥਾਣਾ ਮੇਹਨਗਰ ਜ਼ਿਲ੍ਹਾ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ, ਜਿਸ ’ਤੇ ਯੂ. ਪੀ. ਪੁਲਸ ਵਲੋਂ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਮੁਲਜ਼ਮ ਨੂੰ ਫੜਨ ਤੋਂ ਬਾਅਦ ਥਾਣਾ ਡਾਬਾ ਲੈ ਕੇ ਗਏ, ਜਿੱਥੋਂ ਸਿਵਲ ਹਸਪਤਾਲ ਵਿਖੇ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਅਦਾਲਤ ’ਚ ਪੇਸ਼ ਕਰ ਕੇ ਉਸ ਨੂੰ ਲੈ ਕੇ ਪੁਲਸ ਯੂ. ਪੀ. ਨਿਕਲ ਗਈ ਹੈ।
ਇਹ ਵੀ ਪੜ੍ਹੋ- ਸਪਲੀਮੈਂਟਰੀ ਪ੍ਰੀਖਿਆਵਾਂ ’ਚ ਵਿਦਿਆਰਥੀ ਨਹੀਂ ਦਿਖਾ ਰਹੇ ਦਿਲਚਸਪੀ, ਪਹਿਲੇ ਪੇਪਰ ’ਚ 40 ਵਿਦਿਆਰਥੀ ਰਹੇ ਗੈਰ ਹਾਜ਼ਰ
ਅਸਲ ਵਿਚ ਯੂ. ਪੀ. ਦੇ ਖ਼ਤਰਨਾਕ ਮਾਫ਼ੀਆ ਧਰੁਪ ਸਿੰਘ ਕੁੰਟੂ ਦੇ ਇਸ਼ਾਰੇ ’ਤੇ ਮੁਲਜ਼ਮ ਅਰਵਿੰਦ ਕਸ਼ਯਪ ਅਤੇ ਉਸ ਦੇ ਸਾਥੀਆਂ ਨੇ 19 ਜੁਲਾਈ 2013 ਨੂੰ ਆਜ਼ਮਗੜ੍ਹ ਦੇ ਵਿਧਾਇਕ ਸਰਵੇਸ਼ ਸਿੰਘ ਸੀਪੂ ਦਾ ਦਿਨ-ਦਿਹਾੜੇ ਸਰੇ ਬਾਜ਼ਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਸਰਵੇਸ਼ ਸਿੰਘ ਯੂ. ਪੀ. ਦੇ ਇਕ ਮੰਤਰੀ ਦਾ ਬੇਟਾ ਵੀ ਸੀ। ਇਸ ਸਬੰਧੀ ਧਰੁਵ ਸਿੰਘ ਕੁੰਟੂ ਸਮੇਤ 7 ਵਿਅਕਤੀਆਂ ’ਤੇ ਕਤਲ, ਆਰਮਜ਼ ਐਕਟ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਯੂ. ਪੀ. ਅਦਾਲਤ ਨੇ ਮਾਰਚ 2022 ਨੂੰ ਧਰੁਵ ਸਮੇਤ 7 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਇਸ ਮਾਮਲੇ ’ਚ ਅਰਵਿੰਦ ਕਸ਼ਯਪ ਕਾਫ਼ੀ ਸਾਲਾਂ ਤੋਂ ਫ਼ਰਾਰ ਚੱਲ ਰਿਹਾ ਸੀ। ਯੂ. ਪੀ. ਦੀ ਐੱਸ. ਟੀ. ਐੱਫ. ਟੀਮ ਉਸ ਦੀ ਭਾਲ ’ਚ ਲੱਗੀ ਹੋਈ ਸੀ।
ਇਹ ਵੀ ਪੜ੍ਹੋ- ਧੀ ਦਾ ਕਤਲ ਕਰਨ ਮਗਰੋਂ Bike ਨਾਲ ਬੰਨ੍ਹ ਪੂਰੇ ਪਿੰਡ 'ਚ ਘੁਮਾਈ ਸੀ ਮ੍ਰਿਤਕ ਦੇਹ, ਹੁਣ ਪਿਓ ਨੇ ਕੀਤਾ ਸਰੰਡਰ
ਫਿਰ ਐੱਸ. ਟੀ. ਐੱਫ. ਨੂੰ ਇਨਪੁਟ ਮਿਲੇ ਕਿ ਅਰਵਿੰਦ ਕਸ਼ਯਪ ਪੰਜਾਬ ਦੇ ਲੁਧਿਆਣਾ ’ਚ ਰਹਿ ਰਿਹਾ ਹੈ, ਜਿਸ ਤੋਂ ਬਾਅਦ ਟੀਮ ਲੁਧਿਆਣਾ ਪੁੱਜੀ, ਜਿੱਥੋਂ ਪਤਾ ਲੱਗਾ ਕਿ ਮੁਲਜ਼ਮ ਡਾਬਾ ਦੇ ਇਲਾਕੇ ’ਚ ਨਾਂ ਬਦਲ ਕੇ ਕਿਸੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ, ਜਿਸ ਤੋਂ ਬਾਅਦ ਸ਼ੁੱਕਰਵਾਰ ਤੜਕੇ ਟੀਮ ਨੇ ਇਕ ਘਰ ’ਚ ਛਾਪਾ ਮਾਰ ਕੇ ਅਰਵਿੰਦ ਕਸ਼ਯਪ ਨੂੰ ਫੜ ਲਿਆ, ਜੋ ਇੱਥੇ ਨਾਂ ਬਦਲ ਕੇ ਕਿਸੇ ਫੈਕਟਰੀ ’ਚ ਕੰਮ ਵੀ ਕਰ ਰਿਹਾ ਸੀ। ਯੂ. ਪੀ. ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਅਰਵਿੰਦ ਕਸ਼ਯਪ ਨੇ 6 ਤੋਂ 7 ਕਤਲ ਕੀਤੇ ਹਨ। ਉਸ ’ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਾਣਾ, ਇਕ ਵਿਅਕਤੀ ਦੀ ਮੌਤ, ਦੂਜੇ ਦੀ ਵੱਢੀ ਗਈ ਬਾਂਹ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8