ਬੋਹੜ ਨਾਲ ਲਟਕਦੀ ਮਿਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਨਹੀਂ ਆਵੇਗਾ ਯਕੀਨ
Monday, Jun 19, 2023 - 12:47 PM (IST)

ਬੰਡਾਲਾ (ਜਗਤਾਰ)- ਬੀਤੇ ਦਿਨ ਪਿੰਡ ਬੰਡਾਲਾ ਵਿਚ ਨੈਸ਼ਨਲ ਹਾਈਵੇਅ 54 ਕੋਲ ਪੈਂਦੇ ਇਕ ਰਸਤੇ ਨੇੜੇ ਬੋਹੜ ਨਾਲ ਲਟਕਦੀ ਹੋਈ ਕੁੜੀ ਦੀ ਲਾਸ਼ ਪੁਲਸ ਨੂੰ ਮਿਲੀ। ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੀ ਮਾਤਾ ਮਹਿੰਦਰ ਕੌਰ ਵਾਸੀ ਰਵੇਲੀ ਖੁਰਦ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ ਬਿਆਨਾਂ ਵਿਚ ਪੁਲਸ ਨੂੰ ਦੱਸਿਆ ਕਿ ਸਾਡੀ ਕੁੜੀ ਕੋਮਲਪ੍ਰੀਤ ਕੌਰ ਜੋ ਸਾਜਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਨਾਲ ਵਿਆਹੀ ਹੋਈ ਸੀ। ਉਹ ਆਪਣੀ ਸੱਸ ਅਤੇ ਪਤੀ ਨਾਲ ਰਾਜੇਵਾਲ ਚਰਚ ਵਿਚ ਆਈ ਹੋਈ ਸੀ। ਮ੍ਰਿਤਕ ਕੁੜੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਸਾਡੀ ਕੁੜੀ ਨੂੰ ਮਾਰ ਕੇ ਬੋਹੜ ਨਾਲ ਲਟਕਾਇਆ ਗਿਆ ਹੈ ਅਤੇ ਮੁੰਡੇ ਦੇ ਪਰਿਵਾਰ ਵਲੋਂ ਕਤਲ ਨੂੰ ਖੁਦਕੁਸ਼ੀ ਦਿਖਾਉਣ ਲਈ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਕੁੜੀ ਨੇ ਖੁਦਕੁਸ਼ੀ ਨਹੀਂ ਕੀਤੀ।
ਇਹ ਵੀ ਪੜ੍ਹੋ- 'ਗੁਰਬਾਣੀ ਪ੍ਰਸਾਰਣ' ਦੇ ਮਾਮਲੇ ਦਾ ਕੀਤਾ ਜਾ ਰਿਹੈ ਸਿਆਸੀਕਰਨ: ਐਡਵੋਕੇਟ ਧਾਮੀ
ਇਸ ਸਬੰਧੀ ਪੁਲਸ ਨੇ ਕੁੜੀ ਦੇ ਪਿਤਾ ਗੁਰਮੇਜ ਸਿੰਘ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਕੇ ਕੋਮਲਪ੍ਰੀਤ ਕੌਰ ਦੇ ਪਤੀ ਸਾਜਨਪ੍ਰੀਤ ਸਿੰਘ ਅਤੇ ਮੁੰਡੇ ਦੀ ਮਾਂ ਪਰਮਜੀਤ ਕੌਰ 'ਤੇ ਕਤਲ ਦਾ ਮਾਮਲਾ ਥਾਣਾ ਜੰਡਿਆਲਾ ਗੁਰੂ ਵਿਚ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ- ਵੱਡੇ-ਵੱਡੇ ਦਾਅਵੇ ਕਰਨ ਵਾਲੇ ਰੇਲਵੇ ਵਿਭਾਗ ਦੀਆਂ ਗੱਡੀਆਂ ਦੀ ਹਾਲਤ ਤਰਸਯੋਗ, ਸੁਰੱਖਿਆ ਰੱਬ ਭਰੋਸੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।