ਪਰਿਵਾਰ ਦੇ ਮਾਮੂਲੀ ਝਗੜੇ ’ਚ ਨੌਜਵਾਨ ਦਾ ਕਤਲ

Thursday, Sep 02, 2021 - 12:36 AM (IST)

ਪਰਿਵਾਰ ਦੇ ਮਾਮੂਲੀ ਝਗੜੇ ’ਚ ਨੌਜਵਾਨ ਦਾ ਕਤਲ

ਅਜਨਾਲਾ(ਫਰਿਆਦ)- ਸਥਾਨਿਕ ਸ਼ਹਿਰ ਅਜਨਾਲਾ ਨਾਲ ਲੱਗਦੇ ਪਿੰਡ ਬੋਹਲੀਆਂ ਦੇ ਵਾਸੀਨਕ ਇੱਕੋ ਪਰਿਵਾਰ ਦੀਆਂ ਦੋ ਧਿਰਾਂ ਵਿਚਕਾਰ ਇਕ ਮਾਮੂਲੀ ਝਗੜਾ ਹੋ ਗਿਆ। ਜਿਸ ਤੋਂ ਬਾਅਦ ਅੱਜ ਦੇਰ ਸ਼ਾਮ ਨੂੰ ਅੱਡਾ ਮਹਿਰ ਬੁਖਾਰੀ ਵਿਖੇ ਇਕ ਧਿਰ ਵੱਲੋਂ ਦੂਜੀ ਧਿਰ ਦੇ ਵਿਅਕਤੀਆਂ ਦੀ ਕਵਾੜ ਦੀ ਦੁਕਾਨ ’ਤੇ ਪਹੁੰਚ ਕੇ ਤੇਜ਼ਧਾਰ ਰਵਾਇਤੀ ਹਥਿਆਰਾਂ ਨਾਲ ਕੀਤੇ ਹਮਲੇ ’ਚ ਪੱਪੂ ਗਿੱਲ ਪੁੱਤਰ ਦਿਲਦਾਰ ਮਸੀਹ ਨਾਂ ਦੇ 1 ਨੌਜਵਾਨ ਵਿਅਕਤੀ ਦੀ ਮੌਕੇ ’ਤੇ ਮੌਤ ਹੋਣ ਅਤੇ 1 ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ। ਉਧਰ ਖਬਰ ਲਿਖੇ ਜਾਣ ਤੱਕ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਮੋਹਿਤ ਕੁਮਾਰ ਆਪਣੀ ਪੁਲਸ ਪਾਰਟੀ ਨਾਲ ਮੌਕੇ ’ਤੇ ਪੁਹੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਪਹੁੰਚਾਉਣ ਉਪਰੰਤ ਦੂਜੀ ਧਿਰ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।


author

Bharat Thapa

Content Editor

Related News