ਕਲਯੁੱਗੀ ਮਾਂ ਦਾ 6 ਸਾਲਾ ਧੀ ਨਾਲ ਖ਼ੌਫਨਾਕ ਕਾਰਾ, ਦਿਲ ਕੰਬਾਅ ਦੇਵੇਗੀ ਖ਼ਬਰ

Tuesday, Sep 22, 2020 - 01:35 PM (IST)

ਕਲਯੁੱਗੀ ਮਾਂ ਦਾ 6 ਸਾਲਾ ਧੀ ਨਾਲ ਖ਼ੌਫਨਾਕ ਕਾਰਾ, ਦਿਲ ਕੰਬਾਅ ਦੇਵੇਗੀ ਖ਼ਬਰ

ਚੋਗਾਵਾਂ (ਹਰਜੀਤ) : ਇੱਥੋਂ ਦੀ ਇਕ ਕਲਯੁੱਗੀ ਮਾਂ ਵਲੋਂ 6 ਸਾਲਾ ਧੀ ਨਾਲ ਅਜਿਹਾ ਖ਼ੌਫਨਾਕ ਕਾਰਾ ਕੀਤਾ ਗਿਆ ਕਿ ਜਿਸ ਨੂੰ ਸੁਣ ਕੇ ਹਰ ਕਿਸੇ ਦਾ ਦਿਲ ਵਲੂੰਧਰਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੌਂਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਵਿਖੇ ਇੱਕ ਕਲਯੁੱਗੀ ਮਾਂ ਵੱਲੋਂ 6 ਸਾਲ ਦੀ ਮਾਸੂਮ ਧੀ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਖਿਆਲਾਂ ਜੋ ਕਿ ਚਾਰ ਬੱਚਿਆਂ ਦੀ ਮਾਂ ਹੈ, ਜਿਸ ਨੇ ਬੀਤੀ ਰਾਤ ਆਪਣੀ ਸਭ ਤੋਂ ਛੋਟੀ ਅਰਸ਼ਦੀਪ ਕੌਰ ਦਾ ਗਲੇ 'ਚ ਦਾਤਰ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਵਿਦੇਸ਼ 'ਚ ਰਹਿੰਦਾ ਸੀ ਪਤੀ, ਇਧਰ ਸ਼ੱਕੀ ਹਾਲਾਤ 'ਚ ਪਤਨੀ ਦੀ ਮੌਤ

PunjabKesari

ਇਹ ਵੀ ਪੜ੍ਹੋ : ਇੱਕ ਹੋਰ 70 ਸਾਲਾ ਬਜ਼ੁਰਗ ਚੜ੍ਹਿਆ ਕੋਰੋਨਾ ਦੀ ਭੇਂਟ

ਆਪਣੇ ਪਾਪ ਨੂੰ ਛੁਪਾਉਣ ਲਈ ਲਾਸ਼ ਨੂੰ ਘਰ 'ਚ ਹੀ ਸਾੜ ਕੇ ਅਧ ਜਲੀ ਲਾਸ਼ ਨੂੰ ਛੱਪੜ 'ਚ ਹੀ ਸੁੱਟ ਦਿੱਤਾ ਗਿਆ। ਸਵੇਰੇ ਘਟਨਾ ਦਾ ਪਤਾ ਲੱਗਣ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁੱਜੀ ਪੁਲਸ ਚੌਕੀ ਰਾਮ ਤੀਰਥ ਵਿਖੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੋਂ ਹੀ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਦੋਸ਼ੀ ਮਾਂ ਖਿਲਾਫ਼ 302 ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਅਜੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਦੋਸ਼ੀ ਮਾਂ ਨੇ ਆਪਣੀ 6 ਸਾਲਾਂ ਧੀ ਦਾ ਕਤਲ ਕਿਉਂ ਕੀਤਾ ਹੈ।


author

Anuradha

Content Editor

Related News