ਅਟਾਰੀ ਦੇ ਨੌਜਵਾਨ ਦੀ ਪਿੰਡ ਦੇ ਬਾਹਰਵਾਰ ਮਿਲੀ ਲਾਸ਼, ਮਾਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

Thursday, Aug 04, 2022 - 04:34 PM (IST)

ਅਟਾਰੀ ਦੇ ਨੌਜਵਾਨ ਦੀ ਪਿੰਡ ਦੇ ਬਾਹਰਵਾਰ ਮਿਲੀ ਲਾਸ਼, ਮਾਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

ਜੇਠੂਵਾਲ (ਜਰਨੈਲ ਤੱਗੜ) : ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੋਹਾਰਾਂ ਦੇ ਵਸਨੀਕ ਹਰਪਾਲ ਸਿੰਘ 28 ਸਾਲ ਪੁੱਤਰ ਸਵ: ਸਤਨਾਮ ਸਿੰਘ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰਕੇ ਲਾਸ਼ ਪਿੰਡ ਮੱਲੂਵਾਲ ਦੇ ਨਜ਼ਦੀਕ ਬਾਹਰ ਵਾਰ ਸੁੱਟ ਦਿੱਤੀ ਗਈ। ਹਰਪਾਲ ਸਿੰਘ ਦੇ ਕਤਲ ਹੋਣ ਦੀ ਸੂਚਨਾ ਪਰਿਵਾਰ ਨੂੰ ਸਵੇਰੇ ਮਿਲਣ 'ਤੇ ਉਨ੍ਹਾਂ ਵਲੋਂ ਪੁਲਸ ਚੌਕੀ ਸੋਹੀਆਂ ਖੁਰਦ ਵਿਖੇ ਸੂਚਿਤ ਕੀਤਾ। ਮ੍ਰਿਤਕ ਹਰਪਾਲ ਸਿੰਘ ਦੀ ਮਾਤਾ ਰਾਜ ਕੌਰ ਨੇ ਦੱਸਿਆ ਕਿ ਮੇਰਾ ਪੁੱਤਰ ਹਰਪਾਲ ਸਿੰਘ (28) ਜੋ ਕਿ ਬੀਤੀ ਰਾਤ ਸਾਡੇ ਕੋਲ ਬੈਠਾ ਸੀ ਨੂੰ 8 ਵਜੇ ਦੇ ਕਰੀਬ ਕਿਸੇ ਔਰਤ ਫੋਨ ਆਇਆ। ਜਿਸ ਤੋਂ ਬਾਅਦ ਉਹ ਬਿਨਾਂ ਕੁਝ ਦੱਸੇ ਘਰੋਂ ਚਲਾ ਗਿਆ।

ਇਹ ਵੀ ਪੜ੍ਹੋ- ਡੇਢ ਸਾਲਾ ਬੱਚੇ ਦੇ ਰੋਣ 'ਤੇ ਖ਼ਫ਼ਾ ਵਿਅਕਤੀ ਦਾ ਸ਼ਰਮਨਾਕ ਕਾਰਾ, ਪਹਿਲਾਂ ਤੋੜੀ ਲੱਤ ਫਿਰ ਦਿੱਤੀ ਰੂਹ ਕੰਬਾਊ ਮੌਤ

ਕੁਝ ਸਮਾਂ ਘਰ ਨਾ ਆਉਣ 'ਤੇ ਉਨ੍ਹਾਂ ਵਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਪਰ ਹਰਪਾਲ ਸਿੰਘ ਦੀ ਲਾਸ਼ ਅੱਜ ਸਵੇਰੇ ਮੱਲੂਵਾਲ ਦੇ ਕੋਲ ਪਈ ਹੋਣ ਦਾ ਪਤਾ ਲੱਗਾ। ਜਾਣਕਾਰੀ ਮਿਲਣ 'ਤੇ ਉਨ੍ਹਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਸ 'ਤੇ ਡੀ.ਐੱਸ.ਪੀ. ਅਟਾਰੀ ਮਨਮੀਤ ਸਿੰਘ, ਐੱਸ.ਐੱਚ.ਓ ਜਸਜੀਤ ਸਿੰਘ ਹੇਰ ਕੰਬੋਜ, ਏ.ਐੱਸ.ਆਈ. ਜਗੀਰ ਸਿੰਘ ਚੌਕੀ ਇੰਚਾਰਜ ਸੋਹੀਆਂ ਖੁਰਦ ਤੇ ਪੁਲਸ ਮੁਲਾਜਮਾਂ ਨਾਲ ਘਟਨਾ ਸਥਾਨ 'ਤੇ ਪਹੁੰਚ ਕੇ ਮ੍ਰਿਤਕ ਹਰਪਾਲ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਪੁਲਸ ਵਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News