ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ

Sunday, Mar 06, 2022 - 04:01 PM (IST)

ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ

ਅਮ੍ਰਿੰਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਦੇ ਬੀ.ਐੱਸ.ਐੱਫ. ਸੈਕਟਰ ਖਾਸਾ ਅਟਾਰੀ ਰੋਡ ਵਿਖੇ ਡਿਊਟੀ 'ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਵੱਧ ਲਏ ਜਾਣ 'ਤੇ ਚਾਰ ਸਾਥੀ ਜਵਾਨਾਂ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਜਵਾਨਾਂ ਨੂੰ ਮਾਰਨ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੀ, ਜਿਸ ਦੀ ਹੁਣ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸੇ ਤਰ੍ਹਾਂ ਇਸ ਘਟਨਾ ’ਚ ਹੁਣ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਮੁੱਖ ਦਫ਼ਤਰ ਖਾਸਾ ਅਟਾਰੀ ਰੋਡ 'ਤੇ ਸਥਿਤ ਬੀ.ਐੱਸ.ਐੱਫ. ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਿਹਾ ਜਵਾਨ ਸਤੁਪਾ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਜ਼ੁਬਾਨ ਸਤੁੱਪਾ ਨੇ ਅੱਜ ਸਵੇਰੇ ਡਿਊਟੀ ਦੌਰਾਨ ਰਾਈਫਲ 'ਚੋਂ ਲਗਾਤਾਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਬੀ.ਐੱਸ.ਐੱਫ. ਦੇ 4 ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਸੂਤਰਾਂ ਅਨੁਸਾਰ ਵੱਧ ਡਿਊਟੀ ਲਏ ਜਾਣ ਤੋਂ ਪਰੇਸ਼ਾਨ ਹੋ ਕੇ ਸਤੁੱਪਾ ਨੇ ਇਸ ਘਟਨਾ ਨੂੰ ਆਪਣੀ ਡਿਊਟੀ ਰਾਈਫਲ ਨਾਲ ਅੰਜ਼ਾਮ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਦੱਸ ਦੇਈਏ ਕਿ ਦੋਸ਼ੀ ਜਵਾਨ ਨੇ ਬੀ. ਐੱਸ. ਐੱਫ. ਦੇ ਹੈੱਡਕੁਆਰਟਰ ਵਿਖੇ ਸਥਿਤ ਹਸਪਤਾਲ ਦੇ ਨਜ਼ਦੀਕ ਜਾ ਕੇ ਆਪਣੇ-ਆਪ ਨੂੰ ਵੀ ਗੋਲ਼ੀਆਂ ਮਾਰ ਲਈਆਂ ਸਨ, ਜਿਸ ਕਰਕੇ ਉਹ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹੁਣ ਦੋਸ਼ੀ ਜਵਾਨ ਦੀ ਵੀ ਮੌਤ ਹੋ ਗਈ ਹੈ। ਇਸ ਘਟਨਾ ’ਚ ਜ਼ਖ਼ਮੀ ਹੋਏ ਸਾਰੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ


author

rajwinder kaur

Content Editor

Related News