ਸ਼ਰੀਕਾਂ ਤੋਂ ਨਹੀਂ ਜਰ ਹੋਇਆ ਵਿਦੇਸ਼ੋਂ ਪਰਤਿਆ ਭਰਾ! ਘਰ ''ਚ ਵੜ ਕੇ ਮਾਰ ''ਤਾ ਮਾਪਿਆਂ ਦਾ ਇਕਲੌਤਾ ਪੁੱਤ

06/12/2024 12:50:55 PM

ਗੁਰਦਾਸਪੁਰ (ਵਿਨੋਦ/ਹਰਮਨ)- ਕਾਹਨੂੰਵਾਨ ਬਲਾਕ ਦੇ ਪਿੰਡ ਚੱਕ ਸ਼ਰੀਫ ਵਿਖੇ ਦੇਰ ਰਾਤ ਜ਼ਮੀਨੀ ਵਿਵਾਦ ਦੇ ਚੱਲਦੇ ਤਾਏ ਦੇ ਮੁੰਡੇ ਵਲੋਂ ਵਿਦੇਸ਼ ਤੋਂ ਪਿੰਡ ਵਾਪਸ ਪਰਤੇ ਆਪਣੇ ਹੀ ਚਾਚੇ ਦੇ ਇਕਲੌਤੇ ਪੁੱਤਰ ਦਾ ਘਰ ਵੜ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਵਿਚ ‌ਮ੍ਰਿਤਕ ਦਾ ਚਚੇਰਾ ਭਰਾ ਗੁਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਦੀ ਮਾਂ ਪਤਨੀ ਅਤੇ ਦੋ ਲੜਕੀਆਂ ਵੀ ਸ਼ਾਮਲ ਹਨ। ਗੁਰਜੀਤ ਉਮਰ 34 ਸਾਲ ਇਕ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਪਿੰਡ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ - ਸਿੱਖ ਨੌਜਵਾਨ 'ਤੇ ਖ਼ਾਲਿਸਤਾਨੀ ਕਹਿ ਕੇ ਕੀਤੇ ਹਮਲੇ 'ਤੇ ਭੜਕੇ ਰਾਜਾ ਵੜਿੰਗ, ਭਾਜਪਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਗੁਰਜੀਤ ਸਿੰਘ ਦੀ ਮਾਂ ਅਮਰਜੀਤ ਕੌਰ ਪਤਨੀ ਸਵਰਗੀ ਬਲਦੇਵ ਸਿੰਘ ਵਾਸੀ ਪਿੰਡ ਚੱਕ ਸ਼ਰੀਫ ਥਾਣਾ ਭੈਣੀ ਮੀਆ ਖਾਂ ਨੇ ਦੱਸਿਆ ਹੈ ਕਿ ਉਸ ਦੇ ਤਿੰਨ ਬੱਚੇ ਹਨ। ਵੱਡੀਆ ਦੋਵੇਂ ਲੜਕੀਆਂ ਸ਼ਾਦੀਸ਼ੁਦਾ ਹਨ ਅਤੇ ਵਿਦੇਸ਼ ਰਹਿੰਦੀਆ ਹਨ ਤੇ ਛੋਟਾ ਲੜਕਾ ਗੁਰਜੀਤ ਸਿੰਘ ਜਿਸ ਦੀ ਉਮਰ ਕਰੀਬ 34 ਸਾਲ ਹੈ, ਪੁਰਤਗਾਲ ਰਹਿੰਦਾ ਸੀ ਤੇ 17 ਮਈ ਨੂੰ ਵਾਪਸ ਆਪਣੇ ਪਿੰਡ ਚੱਕ ਸ਼ਰੀਫ ਆਇਆ ਹੋਇਆ ਸੀ। ਉਸ ਦੇ ਜੇਠ ਦਾ ਲੜਕਾ ਗੁਰਪ੍ਰੀਤ ਸਿੰਘ ਉਰਫ ਰਿੰਕੂ ਪੁੱਤਰ ਲੇਟ ਸੁਖਦੇਵ ਸਿੰਘ ਜੋ ਮੇਰੇ ਗੁਆਂਢ ਰਹਿੰਦਾ ਹੈ ਜਿਸ ਨੇ ਸਾਡੀ ਜ਼ਮੀਨ ਵਿਚ ਪਾਣੀ ਵਾਲਾ ਖਾਲ ਪਾਇਆ ਹੋਇਆ ਹੈ। ਜਿਸ ਨੂੰ ਅਸੀ ਖਾਲ ਢਾਉਣ ਬਾਰੇ ਕਾਫੀ ਵਾਰ ਕਿਹਾ ਸੀ ਪਰ ਉਹ ਖਾਲ ਢਾਉਦਾ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ CM ਮਾਨ ਦਾ ਐਕਸ਼ਨ! ਵਿਧਾਇਕਾਂ ਨੂੰ ਜਾਰੀ ਕਰ ਦਿੱਤੇ ਹੁਕਮ, ਖ਼ੁਦ ਕਰਨਗੇ ਚੈਕਿੰਗ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਬੀਤੀ ਰਾਤ ਗਲੀ ਵਿਚ ਸ਼ੋਰ ਸ਼ਰਾਭਾ ਪੈ ਰਿਹਾ ਸੀ ਤਾਂ ਇੰਨੇ ਨੂੰ ਮੇਰਾ ਲੜਕਾ ਗੁਰਜੀਤ ਸਿੰਘ ਇੱਕਦਮ ਦੌੜ ਕੇ ਆਪਣੇ ਘਰ ਵੜਿਆ। ਮੇਰੇ ਲੜਕੇ ਗੁਰਜੀਤ ਸਿੰਘ ਦੇ ਪਿੱਛੇ ਗੁਰਪ੍ਰੀਤ ਸਿੰਘ ਉਰਫ ਰਿੰਕੂ, ਮਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਸੁਰਿੰਦਰ ਕੌਰ ਪਤਨੀ ਸੁਖਦੇਵ ਸਿੰਘ, ਨਵਦੀਪ ਕੌਰ ਉਰਫ ਰੂਹੀ ਪੁੱਤਰੀ ਗੁਰਪ੍ਰੀਤ ਸਿੰਘ ਅਤੇ ਨਵਰੀਤ ਕੌਰ ਉਰਫ ਨੈਨਸੀ ਪੁੱਤਰੀ ਗੁਰਪ੍ਰੀਤ ਸਿੰਘ ਕਿਰਚ ਤੇ ਡਾਂਗਾਂ ਸੋਟੀਆਂ ਹੱਥ ’ਚ ਫੜੇ ਲਲਕਾਰੇ ਮਾਰਦੇ ਹੋਏ ਮੇਰੇ ਘਰ ਅੰਦਰ ਦਾਖ਼ਲ ਹੋ ਗਏ। ਇੰਨੇ ਨੂੰ ਸੁਰਿੰਦਰ ਕੌਰ ਨੇ ਲਲਕਾਰਾ ਮਾਰ ਕੇ ਕਿਹਾ ਕਿ ਗੁਰਜੀਤ ਅੱਜ ਬੱਚ ਕੇ ਨਾ ਜਾਵੇ। ਇਸ ਨੂੰ ਖਾਲ ਢਵਾਉਣ ਦਾ ਮਜ਼ਾ ਚਖਾ ਦਿਉ। ਤਾਂ ਗੁਰਪ੍ਰੀਤ ਸਿੰਘ ਉਰਫ ਰਿੰਕੂ ਨੇ ਕਿਰਚ ਦਾ ਵਾਰ ਮੇਰੇ ਲੜਕੇ 'ਤੇ ਕੀਤਾ। ਉਸ ਨੇ ਆਪਣੇ ਬਚਾਅ ਲਈ ਸੱਜੀ ਬਾਂਹ ਉੱਪਰ ਕੀਤੀ। ਇੰਨੇ ਨੂੰ ਮਨਜੀਤ ਕੌਰ, ਨਵਦੀਪ ਕੌਰ, ਨਵਰੀਤ ਕੌਰ ਨੇ ਮੇਰੇ ਲੜਕੇ ਨੂੰ ਬਾਹਾਂ ਤੋਂ ਫੜ ਲਿਆ ਤੇ ਗੁਰਪ੍ਰੀਤ ਸਿੰਘ ਉਰਫ ਰਿੰਕੂ ਨੇ ਕਿਰਚ ਦੇ ਲਗਾਤਾਰ ਵਾਰ ਕੀਤੇ ਤੇ ਮੇਰਾ ਲੜਕਾ ਲਹੂ ਲੁਹਾਨ ਹੋ ਕੇ ਜ਼ਮੀਨ ਤੇ ਡਿੱਗ ਪਿਆ। ਮੈਂ ਤੇ ਮੇਰੀ ਜਠਾਨੀ ਜੋਗਿੰਦਰ ਕੌਰ ਨੇ ਰੌਲਾ ਪਾਇਆ ਤਾਂ ਉਹ ਸਾਰੇ ਹਮਲਾਵਰ ਮੌਕੇ ਤੋਂ ਆਪਣੇ-2 ਹਥਿਆਰਾਂ ਸਮੇਤ ਭੱਜ ਗਏ। ਇਹ ਸਾਰਾ ਵਾਕਿਆ ਮੈਂ ਤੇ ਮੇਰੀ ਜਠਾਨੀ ਜੋਗਿੰਦਰ ਕੌਰ ਨੇ ਆਪਣੀ ਅੱਖੀਂ ਵੇਖਿਆ ਹੈ। ਇੰਨੇ ਨੂੰ ਸਾਡਾ ਰੌਲਾ ਸੁਣ ਕੇ ਪਿੰਡ ਦੇ ਕਾਫੀ ਲੋਕ ਇੱਕਠੇ ਹੋ ਗਏ ਤੇ ਮੈਂ ਆਪਣੇ ਲੜਕੇ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਈ । ਡਾਕਟਰ ਸਾਹਿਬ ਨੇ ਮੇਰੇ ਲੜਕੇ ਗੁਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News