ਲੁਧਿਆਣਾ : ਘਰ 'ਚ ਸੁੱਤੇ ਰੇਲਵੇ ਮੁਲਾਜ਼ਮ ਦਾ ਗਲਾ ਵੱਢਿਆ, ਕੀਤੀ ਲੁੱਟ (ਤਸਵੀਰਾਂ)
Friday, Jul 20, 2018 - 03:46 PM (IST)

ਲੁਧਿਆਣਾ (ਮਹੇਸ਼) : ਸ਼ਹਿਰ ਦੇ ਹੈਬੋਵਾਲ ਅਧੀਨ ਪੈਂਦੇ ਅਜੀਤ ਨਗਰ 'ਚ ਬੀਤੀ ਰਾਤ ਲੁੱਟ ਤੇ ਕਤਲ ਦੀ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਰੇਲਵੇ 'ਚ ਇਲੈਕਟ੍ਰੀਸ਼ੀਅਨ ਦੇ ਤੌਰ 'ਤੇ ਕੰਮ ਕਰਦਾ ਕੁਲਦੀਪ ਕੁਮਾਰ ਉਰਫ ਮੋਨੂੰ (40) ਬੀਤੀ ਰਾਤ ਆਪਣੇ ਘਰ 'ਚ ਸੁੱਤਾ ਪਿਆ ਸੀ, ਜਦੋਂ ਕਿ ਬਾਕੀ ਪਰਿਵਾਰਕ ਮੈਂਬਰ ਛੱਤ 'ਤੇ ਸੁੱਤੇ ਹੋਏ ਸਨ।
ਇਸ ਦੌਰਾਨ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਪਰਿਵਾਰ ਵਾਲਿਆਂ ਨੂੰ ਸਵੇਰ ਦੇ ਸਮੇਂ ਲੱਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਮੋਟਰਸਾਈਕਲ ਸਮੇਤ ਹੋਰ ਵੀ ਕੀਮਤੀ ਸਮਾਨ ਗਾਇਬ ਸੀ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਕੁਲਦੀਪ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।