ਲੁਧਿਆਣਾ ''ਚ ਵੱਡੀ ਵਾਰਦਾਤ, ਕਤਲ ਕਰ ਕੇ ਬੁੱਢੇ ਦਰਿਆ ''ਚ ਸੁੱਟੀ ਨੌਜਵਾਨ ਦੀ ਲਾਸ਼! ਹਾਲਤ ਜਾਣ ਕੰਬ ਜਾਵੇਗੀ ਰੂਹ

Saturday, Aug 03, 2024 - 12:54 PM (IST)

ਲੁਧਿਆਣਾ (ਰਾਜ)- ਬੁੱਢੇ ਦਰਿਆ 'ਚ ਇਕ ਨੌਜਵਾਨ ਦੀ ਨਗਨ ਹਾਲਤ ’ਚ ਲਾਸ਼ ਤਰਦੀ ਮਿਲੀ। ਰਾਹਗੀਰਾਂ ਵੱਲੋਂ ਸੂਚਨਾ ਦੇਣ 'ਤੇ ਥਾਣਾ ਹੈਬੋਵਾਲ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਲੋਕਾਂ ਦੀ ਮਦਦ ਨਾਲ ਲਾਸ਼ ਬਾਹਰ ਕੱਢੀ। ਹੈਰਾਨੀ ਵਾਲੀ ਗੱਲ ਸੀ ਕਿ ਮ੍ਰਿਤਕ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਉਸ ਦਾ ਚਿਹਰਾ ਬਿਲਕੁਲ ਖਰਾਬ ਹੋ ਚੁੱਕਾ ਸੀ। ਇਸ ਦੇ ਨਾਲ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਮੌਜੂਦ ਸਨ, ਜਿਸ ਤੋਂ ਸਾਫ ਜ਼ਾਹਿਰ ਸੀ ਕਿ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਲਾਸ਼ ਗੰਦੇ ਨਾਲੇ 'ਚ ਸੁੱਟੀ ਗਈ ਸੀ। ਹਾਲ ਦੀ ਘੜੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਇਸ ਦੇ ਨਾਲ ਹੀ ਸਾਰੇ ਥਾਣਿਆਂ ’ਚ ਨੌਜਵਾਨ ਦੀ ਪਛਾਣ ਲਈ ਸੂਚਨਾ ਭੇਜ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਲਈ ਕਾਲ ਬਣ ਕੇ ਵਰ੍ਹਿਆ ਮੀਂਹ! ਸੁੱਤੇ ਪਏ ਦੀ ਹੋਈ ਦਰਦਨਾਕ ਮੌਤ

ਜਾਣਕਾਰੀ ਮੁਤਾਬਕ ਦੇਰ ਸ਼ਾਮ ਨੂੰ ਸਲੇਮ ਟਾਬਰੀ ਵੱਲੋਂ ਬੁੱਢੇ ਦਰਿਆ ’ਚ ਇਕ ਨੌਜਵਾਨ ਦੀ ਲਾਸ਼ ਤੈਰ ਰਹੀ ਸੀ। ਲੋਕਾਂ ਨੇ ਪੁਲਸ ਕੰਟਰੋਲ ਰੂਮ ’ਤੇ ਇਸ ਸਬੰਧੀ ਸੂਚਨਾ ਭੇਜੀ, ਉਦੋਂ ਤੱਕ ਲਾਸ਼ ਹਰਗੋਬਿੰਦ ਨਗਰ ਪੁਲ ਤੋਂ ਨਿਕਲ ਰਹੀ ਸੀ। ਥਾਣਾ ਡਵੀਜ਼ਨ ਨੰ. 8 ਤਹਿਤ ਚੌਕੀ ਕੈਲਾਸ਼ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ ਪਰ ਉਨ੍ਹਾਂ ਦੇ ਪੁੱਜਣ ਤੱਕ ਲਾਸ਼ ਤੈਰ ਕੇ ਅੱਗੇ ਚਲੀ ਗਈ ਸੀ, ਜੋ ਹੈਬੋਵਾਲ ਇਲਾਕੇ ਤੱਕ ਪੁੱਜ ਗਈ, ਜਿਸ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ। ਛੋਟੀ ਹੈਬੋਵਾਲ ਕੋਲ ਪੁਲ ’ਤੇ ਲੋਕਾਂ ਦੀ ਮਦਦ ਨਾਲ ਲਾਸ਼ ਬਾਹਰ ਕੱਢੀ ਗਈ।

ਨੌਜਵਾਨ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਉਸ ਦੇ ਸਰੀਰ ’ਤੇ ਕੋਈ ਕੱਪੜਾ ਨਹੀਂ ਸੀ। ਚਿਹਰਾ ਵੀ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਲਾਸ਼ ਦੇ ਇਕ ਹੱਥ ਦੀਆਂ ਉਂਗਲਾਂ ਵੀ ਜਾਨਵਰਾਂ ਵੱਲੋਂ ਖਾਧੀਆਂ ਲਗਦੀਆਂ ਸਨ। ਇਸ ਤੋਂ ਇਲਾਵਾ ਸਰੀਰ ਦੇ ਕਈ ਹਿੱਸਿਆਂ ’ਤੇ ਸੱਟਾਂ ਦੇ ਨਿਸ਼ਾਨ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਕਤਲ ਕਰ ਕੇ ਲਾਸ਼ ਨਾਲੇ ’ਚ ਸੁੱਟੀ ਹੈ। ਲਾਸ਼ ਦੇਖਣ ਨੂੰ ਕਾਫੀ ਪੁਰਾਣੀ ਲਗਦੀ ਹੈ।

ਇਹ ਖ਼ਬਰ ਵੀ ਪੜ੍ਹੋ - ਖਡੂਰ ਸਾਹਿਬ 'ਚ ਵੱਡੀ ਵਾਰਦਾਤ! ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਪੁਲਸ ਦਾ ਕਹਿਣਾ ਹੈ ਕਿ ਅਜੇ ਮ੍ਰਿਤਕ ਦੀ ਪਛਾਣ ਨਹੀਂ ਹੋਈ। ਪਹਿਲਾਂ ਮ੍ਰਿਤਕ ਦੀ ਪਛਾਣ ਹੋ ਜਾਵੇ ਤਾਂ ਅੱਗੇ ਦੀ ਕਾਰਵਾਈ ’ਚ ਕਾਫੀ ਆਸਾਨੀ ਹੋਵੇਗੀ। ਬਾਕੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨ ਸਪੱਸ਼ਟ ਹੋ ਸਕੇਗੀ। ਥਾਣਾ ਡਵੀਜ਼ਨ ਨੰ. 8 ਦੀ ਐੱਸ. ਐੱਚ. ਓ. ਇੰਸ. ਬਲਵਿੰਦਰ ਕੌਰ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Anmol Tagra

Content Editor

Related News