ਲੁਧਿਆਣਾ ''ਚ ਵੱਡੀ ਵਾਰਦਾਤ, ਦਿਨਦਿਹਾੜੇ ਵੱਢਿਆ ਨੌਜਵਾਨ
Thursday, May 23, 2019 - 12:11 PM (IST)

ਲੁਧਿਆਣਾ (ਜਗਰੂਪ) : ਸਾਹਨੇਵਾਲ ਪੁਲਸ ਸਟੇਸ਼ਨ ਨੇੜੇ ਪੁਰਾਣੇ ਬਾਜ਼ਾਰ 'ਚ ਦਿਨਦਿਹਾੜੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਮ੍ਰਿਤਕ ਅਤੇ ਉਸਦੀ ਪਤਨੀ 'ਚ ਬਹੁਤ ਹੀ ਝਗੜਾ ਹੁੰਦਾ ਸੀ। ਮ੍ਰਿਤਕ ਪਤੀ ਹਮੇਸ਼ਾ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ। ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਕਤਲ ਮ੍ਰਿਤਕ ਦੇ ਸਹੁਰਿਆਂ ਵਲੋਂ ਕੀਤਾ ਗਿਆ ਹੈ। ਮੌਕੇ 'ਤੇ ਪੁੱਜੀ ਸਥਾਨਕ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।