ਖੇਤਾਂ ਨੂੰ ਪਾਣੀ ਲਾਉਣ ਗਿਆ ਨੌਜਵਾਨ ਨਹੀਂ ਮੁੜਿਆ ਘਰ, ਜਦੋਂ ਮਗਰ ਪਹੁੰਚਿਆ ਪਰਿਵਾਰ ਤਾਂ ਉੱਡ ਗਏ ਹੋਸ਼

Saturday, Jul 20, 2024 - 12:35 PM (IST)

ਖੇਤਾਂ ਨੂੰ ਪਾਣੀ ਲਾਉਣ ਗਿਆ ਨੌਜਵਾਨ ਨਹੀਂ ਮੁੜਿਆ ਘਰ, ਜਦੋਂ ਮਗਰ ਪਹੁੰਚਿਆ ਪਰਿਵਾਰ ਤਾਂ ਉੱਡ ਗਏ ਹੋਸ਼

ਜਲਾਲਾਬਾਦ (ਬੰਟੀ ਦਹੂਜਾ)- ਰਾਤ ਵੇਲੇ ਖੇਤਾਂ ਨੂੰ ਨਹਿਰੀ ਪਾਣੀ ਦੀ ਵਾਰੀ ਲਾਉਣ ਗਏ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਵੈਰੋਕੇ ਪੁਲਸ ਨੇ ਕਤਲ ਕਰਨ ਵਾਲੇ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਸਕੂਲ ਬੱਸ ਦੇ ਡਰਾਈਵਰ ਦੀ ਨਿਕਲੀ ਜਾਨ, 2 ਬੱਚੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਇਸ ਸਬੰਧੀ ਜਾਂਚ ਅਧਿਕਾਰੀ ਐੱਸ.ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਸ਼ੱਲਿਆ ਰਾਣੀ ਪਤਨੀ ਸੁਭਾਸ਼ ਚੰਦਰ ਵਾਸੀ ਢਾਣੀ ਮੋਹਰੀ ਰਾਮ (ਚੱਕ ਸਿੰਘੇ ਵਾਲਾ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮ੍ਰਿਤਕ ਸੁਭਾਸ਼ ਚੰਦਰ ਆਪਣੇ ਖੇਤਾਂ ਵਿਚ ਪੱਠਿਆਂ ਨੂੰ ਨਹਿਰੀ ਪਾਣੀ ਦੀ ਵਾਰੀ ਲਾਉਣ ਲਈ ਰਾਤ ਨੂੰ 1.30 ਵਜੇ ਦੇ ਕਰੀਬ ਗਿਆ। ਜੋ ਸਵੇਰ ਤਕ ਘਰ ਵਾਪਸ ਨਹੀਂ ਆਇਆ ਤਾਂ ਕੁਸ਼ੱਲਿਆ ਰਾਣੀ ਆਪਣੇ ਲੜਕੇ ਪੰਕੂਸ਼ ਕੁਮਾਰ ਸਮੇਤ ਖੇਤਾਂ ਵਿਚ ਆਪਣੇ ਪਤੀ ਦੀ ਭਾਲ ਲਈ ਗਈ। ਸਵੇਰੇ ਤਕਰੀਬਨ 7 ਵਜੇ ਮ੍ਰਿਤਕ ਸੁਭਾਸ਼ ਚੰਦਰ ਦਾ ਭਰਾ ਭੀਮ ਸੈਨ ਪਸ਼ੂਆ ਲਈ ਪੱਠੇ ਲੈਣ ਲਈ ਖੇਤ ਜਾ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਮ੍ਰਿਤਕ ਸੁਭਾਸ਼ ਚੰਦਰ ਦੀ ਲਾਸ਼ ਪਾਣੀ ਵਾਲੀ ਮੋਟਰ ਦੇ ਖਾਡੇ ਵਿਚ ਪਈ ਹੈ। ਪੁਲਸ ਨੇ ਅਨਪਛਾਤੇ ਵਿਅਕਤੀਆਂ ਤੇ ਧਾਰਾ 103 ਬੀ.ਐੱਨ.ਐੱਸ. ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News