ਚੰਡੀਗੜ੍ਹ ''ਚ 2 ਮੁੰਡਿਆਂ ਦੀ ਦੋਸਤੀ ਨੇ ਧਾਰਿਆ ਖ਼ੌਫ਼ਨਾਕ ਰੂਪ, ਇਕ ਨੇ ਦੂਜੇ ਨੂੰ ਚਾਕੂਆਂ ਨਾਲ ਵਿੰਨ੍ਹਿਆ (ਤਸਵੀਰਾਂ)
Monday, Nov 15, 2021 - 12:41 PM (IST)
ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਸੈਕਟਰ-32 'ਚ 2 ਮੁੰਡਿਆਂ ਨੇ ਦੋਸਤੀ ਨੇ ਉਸ ਵੇਲੇ ਖ਼ੌਫ਼ਨਾਕ ਰੂਪ ਧਾਰ ਲਿਆ, ਜਦੋਂ ਇਕ ਦੋਸਤ ਨੇ ਪੈਸਿਆਂ ਦੇ ਲੈਣ-ਦੇਣ ਖ਼ਾਤਰ ਦੂਜੇ ਦੋਸਤ ਨੂੰ ਚਾਕੂਆਂ ਨਾਲ ਵਿੰਨ੍ਹ ਦਿੱਤਾ। ਇਸ ਘਟਨਾ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਫਿਲਹਾਲ ਪੁਲਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀ ਸਾਵਧਾਨ! ਕਿਤੇ ਦਿੱਲੀ ਵਾਂਗ ਨਾ ਲੱਗ ਜਾਵੇ 'ਲਾਕਡਾਊਨ'
ਪੁਲਸ ਦੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨਿਖਿਲ ਧੋਬੀ ਘਾਟ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਪੇਂਟ ਦਾ ਕੰਮ ਕਰਦੇ ਹਨ। ਅਭੀ ਨਾਂ ਦਾ ਮੁੰਡਾ ਨਿਖਿਲ ਦਾ ਦੋਸਤ ਸੀ। ਨਿਖਿਲ ਨੇ ਅਭੀ ਨੂੰ ਇਕ ਮੋਟਰਸਾਈਕਲ ਵੇਚਿਆ ਸੀ। ਅਭੀ ਨੇ ਮੋਟਰਸਾਈਕਲ ਦੀ ਰਕਮ 'ਚੋਂ 2 ਹਜ਼ਾਰ ਰੁਪਏ ਰੋਕ ਦਿੱਤੇ ਸਨ, ਜੋ ਨਿਖਿਲ ਮੰਗ ਰਿਹਾ ਸੀ। ਇਸ ਨੂੰ ਲੈ ਕੇ ਦੋਹਾਂ ਵਿਚਕਾਰ ਐਤਵਾਰ ਸਵੇਰੇ ਵੀ ਝਗੜਾ ਹੋਇਆ ਅਤੇ ਦੋਹਾਂ ਨੇ ਇਕ-ਦੂਜੇ ਨੂੰ ਧਮਕੀ ਦਿੱਤੀ। ਸ਼ਾਮ ਨੂੰ ਨਿਖਿਲ ਅਤੇ ਅਭੀ ਵਿਚਕਾਰ ਇਹ ਝਗੜਾ ਵੱਧ ਗਿਆ।
ਇਹ ਵੀ ਪੜ੍ਹੋ : ਜਗਰਾਓਂ 'ਚ ਵੱਡੀ ਵਾਰਦਾਤ, ਜਨਮਦਿਨ ਦੀ ਪਾਰਟੀ 'ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਇਸ ਦੌਰਾਨ ਅਭੀ ਨੇ ਚਾਕੂ ਨਾਲ ਨਿਖਿਲ 'ਤੇ ਹਮਲਾ ਕਰ ਦਿੱਤਾ ਅਤ ਮੌਕੇ ਤੋਂ ਫ਼ਰਾਰ ਹੋ ਗਿਆ। ਚਾਕੂ ਲੱਗਦੇ ਹੀ ਨਿਖਿਲ ਜ਼ਮੀਨ 'ਤੇ ਡਿਗ ਗਿਆ, ਜਿਸ ਤੋਂ ਬਾਅਦ ਉਸ ਨੂੰ ਸੈਕਟਰ-32 ਹਸਪਤਾਲ ਪਹੁੰਚਾਇਆ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਇਹ ਵੀ ਪੜ੍ਹੋ : ਸਰਕਾਰੀ ਤੇ ਨਿੱਜੀ ਖੇਤਰ 'ਚ ਪੰਜਾਬੀਆਂ ਦੀਆਂ ਨੌਕਰੀਆਂ ਬਾਰੇ ਮੁੱਖ ਮੰਤਰੀ ਚੰਨੀ ਨੇ ਕਹੀ ਵੱਡੀ ਗੱਲ
ਮ੍ਰਿਤਕ ਨਿਖਿਲ ਦੀ ਮਾਂ ਅੰਜੂ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤ ਦਾ ਹਸਪਤਾਲ 'ਚ ਸਮੇਂ 'ਤੇ ਇਲਾਜ ਨਹੀਂ ਹੋਇਆ। ਉਸ ਨੇ ਕਿਹਾ ਕਿ ਜੇਕਰ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸ ਦੇ ਪੁੱਤ ਦੀ ਜਾਨ ਬਚ ਸਕਦੀ ਸੀ। ਮਾਂ ਦਾ ਦੋਸ਼ ਹੈ ਕਿ ਡਾਕਟਰਾਂ ਨੇ ਉਸ ਦੇ ਪੁੱਤ ਦੇ ਹਸਪਤਾਲ ਪਹੁੰਚਣ ਤੋਂ ਬਾਅਦ ਵੀ ਕਾਫ਼ੀ ਦੇਰ ਬਾਅਦ ਉਸ ਦਾ ਇਲਾਜ ਸ਼ੁਰੂ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ