ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ, ਕੁੱਟਮਾਰ ਕਾਰਨ ਔਰਤ ਨੇ ਤੋੜਿਆ ਦਮ

Monday, Mar 25, 2024 - 03:36 PM (IST)

ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ, ਕੁੱਟਮਾਰ ਕਾਰਨ ਔਰਤ ਨੇ ਤੋੜਿਆ ਦਮ

ਬਨੂੜ (ਗੁਰਪਾਲ)- ਬੀਤੀ ਰਾਤ ਵਾਰਡ ਨੰਬਰ 13 ਬਾਂਡਿਆ ਬਸੀ ਵਿਖੇ ਗਲੀ ’ਚ ਕਾਰ ਖੜ੍ਹੀ ਕਰਨ ਲੈ ਕੇ ਹੋਏ ਝਗੜੇ ’ਚ ਇਕ 50 ਸਾਲਾ ਔਰਤ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ-ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 13 ਦੇ ਵਸਨੀਕ ਗੁਰਸਿਮਰਨ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੀ ਰਾਤ ਉਸ ਦੇ ਰਿਸ਼ਤੇਦਾਰ ਫਰੀਦਪੁਰ ਤੋਂ ਆਏ ਹੋਏ ਸਨ। ਉਹ ਰਿਸ਼ਤੇਦਾਰ ਨੂੰ ਨਵਾਂ ਬਣਾਇਆ ਮਕਾਨ ਦਿਖਾਉਣ ਨੂੰ ਲੈ ਕੇ ਗਏ ਸਨ।

ਜਦੋਂ ਉਹ ਆਪਣੇ ਘਰ ਆਇਆ ਤਾਂ ਕਾਰ ਗਲੀ ’ਚ ਖੜ੍ਹੀ ਕਰ ਕੇ ਜਾਣ ਲੱਗੇ ਤਾਂ ਸਰਬਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਜੋ ਕਿ ਉਸ ਦਾ ਗੁਆਂਢੀ ਹੈ, ਨੇ ਉਨ੍ਹਾਂ ਨੂੰ ਗਲੀ ’ਚ ਕਾਰ ਖੜ੍ਹੀ ਕਰਨ ਤੋਂ ਰੋਕਿਆ। ਉਸ ਨੇ ਕਿਹਾ ਕਿ ਕਾਰ ਗਲੀ ’ਚ ਖੜ੍ਹੀ ਕੀਤੀ ਹੈ। ਸਰਬਜੀਤ ਸਿੰਘ ਉਨਾਂ ਨੂੰ ਗੱਡੀ ਇਕ ਪਾਸੇ ਕਰਨ ਨੂੰ ਲੈ ਕੇ ਗਾਲੀ-ਗਲੋਚ ਕਰਨ ਲੱਗ ਪਿਆ। ਜਦੋਂ ਉਹ ਆਪਣੇ ਘਰ ਚਲੇ ਗਏ ਤਾਂ ਉਹ ਆਪਣੇ ਪਿਤਾ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਹਰਵਿੰਦਰ ਸਿੰਘ ਲਾਲੀ ਪੁੱਤਰ ਜਸਵੀਰ ਸਿੰਘ, ਕਮਲਜੀਤ ਸਿੰਘ, ਰਣਜੀਤ ਸਿੰਘ ਪੁੱਤਰ ਲਛਮਣ ਸਿੰਘ ਅਤੇ ਹੋਰ ਅੱਧਾ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਸਾਡੇ ਘਰ ਦੇ ਦਰਵਾਜਿਆਂ ਤੇ ਲੱਤਾਂ ਮਾਰਨ ਲੱਗ ਪਿਆ ਅਤੇ ਕਹਿਣ ਲੱਗਾ ਕਿ ਬਾਹਰ ਆਓ ਉਹ ਉਨ੍ਹਾਂ ਨੂੰ ਛੱਡਣਗੇ ਨਹੀਂ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਕਾਲੀ ਦਲ ਤੋਂ ਇਲਾਵਾ ਇਸ ਪਾਰਟੀ ਨਾਲ ਹੋ ਸਕਦੈ ਭਾਜਪਾ ਦਾ ਸਮਝੌਤਾ, ਗੁਪਤ ਮੀਟਿੰਗਾਂ ਜਾਰੀ

ਇਸ ਤੋਂ ਬਾਅਦ ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਉਹ ਸਾਰੇ ਜਣੇ ਉਸ ਦੀ ਮਾਰ ਕੁਟਾਈ ਕਰਨ ਲੱਗੇ। ਰੌਲਾ ਸੁਣ ਕੇ ਉਸ ਦੀ ਮਾਤਾ ਕਮਲਜੀਤ ਕੌਰ ਪਤਨੀ ਅਮਰਜੀਤ ਸਿੰਘ ਬਾਹਰ ਆਈ ਅਤੇ ਉਨ੍ਹਾਂ ਨੂੰ ਰੋਕਣ ਲੱਗ ਪਈ। ਉਨ੍ਹਾਂ ਦੱਸਿਆ ਕਿ ਜਦੋਂ ਸਾਰਿਆਂ ਨੇ ਉਸ ਨੂੰ ਜ਼ਮੀਨ ’ਤੇ ਹੇਠਾਂ ਸੁੱਟ ਕੇ ਉਸ ਦੇ ਲੱਤਾਂ ਮਾਰ ਰਹੇ ਸਨ ਤਾਂ ਉਸ ਦੀ ਮਾਤਾ ਉਸ ਦੇ ਉੱਪਰ ਬਚਾਓ ਲਈ ਡਿੱਗ ਗਈ। ਉਨ੍ਹਾਂ ਨੇ ਮਾਤਾ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਨੀਲਮ ਹਸਪਤਾਲ ’ਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਦੱਸਿਆ ਕਿ ਗੁਰਸਿਮਰਨ ਸਿੰਘ ਦੀ ਸ਼ਿਕਾਇਤ ’ਤੇ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਸਰਬਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਕਮਲਜੀਤ ਸਿੰਘ, ਰਣਜੀਤ ਸਿੰਘ ਪੁੱਤਰ ਲਛਮਣ ਸਿੰਘ ਸਾਰੇ ਵਾਸੀਆਂ ਨੂੰ ਵਾਰਡ ਨੰਬਰ 13 ਬਾਂਡਿਆ ਬਸੀ ਅਤੇ ਹੋਰ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 304, 147, 148 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News