ਫ਼ਿਰੋਜ਼ਪੁਰ: ਪ੍ਰਵਾਸੀ ਨੌਕਰ ਨੇ ਆਪਣੇ ਮਾਲਕ ਦਾ ਕੀਤਾ ਬੇਰਹਿਮੀ ਨਾਲ ਕਤਲ

Saturday, Nov 13, 2021 - 01:12 PM (IST)

ਫ਼ਿਰੋਜ਼ਪੁਰ: ਪ੍ਰਵਾਸੀ ਨੌਕਰ ਨੇ ਆਪਣੇ ਮਾਲਕ ਦਾ ਕੀਤਾ ਬੇਰਹਿਮੀ ਨਾਲ ਕਤਲ

ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਦੇ ਪਿੰਡ ਤਾਰਪੁਰ ਦਾਖਿਲੀ ਸਿੱਧੂ ’ਚ ਇਕ ਪ੍ਰਵਾਸੀ ਨੇ ਬਜ਼ੁਰਗ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਦੇ ਮਾਮਲੇ ਨੂੰ ਲੈ ਕੇ ਥਾਣਾ ਆਰਿਫ਼ਕੇ ਦੀ ਪੁਲਸ ਨੇ ਪ੍ਰਵਾਸੀ ਨੌਕਰ ਸੰਦੀਪ ਕੁਮਾਰ ਉਰਫ਼ ਦੇਵ ਕੁਮਾਰ ਪੁੱਤਰ ਸੂਰਖ ਲਾਲ ਵਾਸੀ ਪਿੰਡ ਫੂਲਾ ਤਹਿਸੀਲ ਫਰਤਰਗੰਜ ਜ਼ਿਲ੍ਹਾ ਅਚਾਰੀਆ ਬਿਹਾਰ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਰਿਫ਼ਕੇ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਮਹਿੰਦਰ ਸਿੰਘ (85) ਪੁੱਤਰ ਆਤਮਾ ਸਿੰਘ ਦੇ ਪੁੱਤਰ ਜਸਬੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਨੇ ਪਸ਼ੂ ਆਦਿ ਦਾ ਚਾਰਾ ਪਾਉਣ ਤੇ ਖੇਤੀ ਦਾ ਕੰਮ ਕਰਨ ਦੇ ਲਈ ਸੰਦੀਪ ਕੁਮਾਰ ਨੂੰ ਬਤੌਰ ਨੌਕਰ ਰੱਖਿਆ ਹੋਇਆ ਸੀ। ਸ਼ਿਕਾਇਤਕਰਤਾ ਦੇ ਮੁਤਾਬਕ ਉਸ ਦਾ ਪਿਤਾ ਮਹੇਂਦਰ ਸਿੰਘ ਉਸੇ ਹਵੇਲੀ ’ਚ ਕੰਮ ਕਰਦਾ ਸੀ ਅਤੇ ਕੰਮਕਾਰ ਨੂੰ ਲੈ ਕੇ ਸੰਦੀਪ ਕੁਮਾਰ ਨੂੰ ਟੋਕਦਾ ਰਹਿੰਦਾ ਸੀ, 12 ਨਵੰਬਰ ਨੂੰ ਸ਼ਿਕਾਇਤ ਕਰਤਾ ਦੇ ਚਾਚੇ ਦੇ ਮੁੰਡੇ ਜਸਬੀਰ ਸਿੰਘ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ’ਚ ਕਾਫ਼ੀ ਆਵਾਜ਼ਾਂ ਆ ਰਹੀਆਂ ਹਨ ਅਤੇ ਜਦੋਂ ਉਹ ਹਵੇਲੀ ’ਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸੰਦੀਪ ਕੁਮਾਰ ਦੇ ਹੱਥ ’ਚ ਲੋਹੇ ਦੀ ਕੁਲਹਾੜੀ ਸੀ ਅਤੇ ਸ਼ਿਕਾਇਤਕਰਤਾ ਦੇ ਜ਼ਮੀਨ ਦੇ ਡਿੱਗੇ ਪਏ ਬਾਪ ਨੂੰ ਕੁਲਹਾੜੀ ਮਾਰ ਰਿਹਾ ਸੀ ਅਤੇ ਉਸ ਨੂੰ ਦੇਖ਼ ਕੇ ਫ਼ਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Shyna

Content Editor

Related News