ਕਲਯੁੱਗੀ ਪੁੱਤ ਹੀ ਨਿਕਲਿਆ ਪਿਉ ਦਾ ਕਾਤਲ, ਜਾਇਦਾਦ ਲਈ ਕੀਤਾ ਸੀ ਕਤਲ

Tuesday, Apr 16, 2019 - 03:51 PM (IST)

ਕਲਯੁੱਗੀ ਪੁੱਤ ਹੀ ਨਿਕਲਿਆ ਪਿਉ ਦਾ ਕਾਤਲ, ਜਾਇਦਾਦ ਲਈ ਕੀਤਾ ਸੀ ਕਤਲ

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਦੇ ਪਿੰਡ ਵਾੜਾਦਰਾਕਾ 'ਚ ਪਿਤਾ ਦੇ ਕਤਲ ਮਗਰੋਂ ਲਾਸ਼ ਨੂੰ ਪੱਖੇ ਨਾਲ ਲਟਕਾਉਣ ਅਤੇ ਬਾਅਦ 'ਚ ਸੰਸਕਾਰ ਕਰ ਦੇਣ ਵਾਲੇ ਪੁੱਤਰ ਨੂੰ ਪੁਲਸ ਨੇ ਅੱਜ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਸਿਕੰਦਰ ਸਿੰਘ ਦੇ ਕਤਲ ਹੋਣ ਜਾਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੀ ਜਾਂਚ ਕਰਦਿਆਂ ਪੁਲਸ ਨੇ ਮ੍ਰਿਤਕ ਦੇ ਪੁੱਤਰ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਫਰੀਦਕੋਟ ਜ਼ਿਲੇ ਦੇ ਹਲਕਾ ਕੋਟਕਪੂਰਾ ਦੇ ਪਿੰਡ ਵਾੜਾਦਰਾਕਾ 'ਚ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਸਿਕੰਦਰ ਸਿੰਘ ਦੇ ਗਲੇ 'ਚ ਸਾਫ਼ਾ ਪਾ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਕੇ ਅਸਥੀਆਂ ਜਲ ਪਰਵਾਹ ਕਰ ਦਿੱਤੀਆਂ ਸਨ।

ਇਸ ਗੱਲ ਦੀ ਗੁਪਤ ਸੂਚਨਾ ਮਿਲਣ 'ਤੇ ਪੁਲਸ ਨੇ ਮੁਕੱਦਮਾ ਨੰਬਰ 28 ਦੇ ਅਧੀਨ ਧਾਰਾ 302 / 201 ਦੇ ਤਹਿਤ ਥਾਣਾ ਸਦਰ 'ਚ ਲਖਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ। ਡੀ.ਐੱਸ.ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਖਵਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਨੇ ਆਪਣੇ ਪਿਤਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਪੱਖੇ ਨਾਲ ਲਟਕਾ ਦਿੱਤੀ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਹੈ ਕਿ ਮ੍ਰਿਤਕ ਸਿਕੰਦਰ ਸਿੰਘ ਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ 17 ਲੱਖ ਰੁਪਏ ਦੇਣਾ ਚਾਹੁੰਦਾ ਸੀ, ਜਿਸ ਕਾਰਨ ਉਸ ਦੇ ਪੁੱਤਰ ਨੇ ਉਸ ਦਾ ਕਤਲ ਕਰ ਦਿੱਤਾ।


author

rajwinder kaur

Content Editor

Related News