ਨਵੇਂ ਸਾਲ ਦੀ ਰਾਤ ਕੀਤਾ ਠੇਕੇਦਾਰ ਦਾ ਕਤਲ, ਦੋਸ਼ੀ ਗ੍ਰਿਫਤਾਰ (ਵੀਡੀਓ)
Tuesday, Jan 08, 2019 - 11:23 AM (IST)
ਖੰਨਾ (ਵਿਪਨ)—ਨਵੇਂ ਸਾਲ ਦੀ ਰਾਤ ਹੋਏ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਖੰਨਾ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਦਾ ਕਾਰਨ ਸ਼ਰਾਬ ਦੇ ਨਸ਼ੇ 'ਚ ਹੋਈ ਤੂੰ-ਤੂੰ, ਮੈਂ-ਮੈਂ ਦੱਸੀ ਜਾ ਰਹੀ ਹੈ। ਅਸਲ 'ਚ 31 ਦਸਬੰਰ ਦੀ ਰਾਤ ਠੇਕੇਦਾਰ ਦਾ ਕੰਮ ਕਰਦੇ ਜਸਵੀਰ ਸਿੰਘ ਨੇ ਸੁਮਨ ਸ਼ਾਹ ਨਾਲ ਬੈਠ ਕੇ ਸ਼ਰਾਬ ਪੀਤੀ ਸੀ। ਸ਼ਰਾਬ ਦੇ ਨਸ਼ੇ 'ਚ ਦੋਵਾਂ ਵਿਚਾਲੇ ਬਹਿਸ ਹੋ ਗਈ, ਜਿਸ ਤੋਂ ਬਾਅਦ ਸੁਮਨ ਸ਼ਾਹ ਨੇ ਉਸ ਦਾ ਕਤਲ ਕਰਕੇ ਲਾਸ਼ ਨੂੰ ਪਾਣੀ 'ਚ ਸੁੱਟ ਦਿੱਤਾ ਸੀ।
ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
