­ਹੱਤਿਆ ਤੇ ਐੱਨ. ਡੀ. ਪੀ. ਐੱਸ. ’ਚ ਭਗੌਡ਼ੀ ਅੌਰਤ ਗ੍ਰਿਫਤਾਰ

Thursday, Aug 02, 2018 - 06:45 AM (IST)

­ਹੱਤਿਆ ਤੇ ਐੱਨ. ਡੀ. ਪੀ. ਐੱਸ.  ’ਚ ਭਗੌਡ਼ੀ ਅੌਰਤ ਗ੍ਰਿਫਤਾਰ

 ਅੰਮ੍ਰਿਤਸਰ,   (ਸੰਜੀਵ) -  ਹੱਤਿਆ ਤੇ ਐੱਨ. ਡੀ. ਪੀ. ਐੱਸ. ਐਕਟ ਦੇ ਦਰਜਨ ਤੋਂ ਵੱਧ ਮਾਮਲਿਆਂ ’ਚ ਲੋਡ਼ੀਂਦੀ  ਚੱਲ ਰਹੀ ਨਰਿੰਦਰਜੀਤ ਕੌਰ ਉਰਫ ਨਿਹੰਗਣੀ ਵਾਸੀ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਨੂੰ ਅੱਜ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਗ੍ਰਿਫਤਾਰ ਕੀਤਾ। ਪੁਲਸ ਨੇ ਉਕਤ ਔਰਤ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਅਦਾਲਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦਿੰਦਿਅਾਂ ਦੱਸਿਆ ਕਿ ਨਰਿੰਦਰਜੀਤ ਕੌਰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਭਗੌਡ਼ੀ ਐਲਾਨੀ ਜਾ ਚੁੱਕੀ ਸੀ, ਜਦੋਂ ਕਿ ਇਹ ਭੂਮੀਗਤ ਹੋ ਕੇ ਪੁਲਸ ਦੀ ਪਕਡ਼ ਤੋਂ ਦੂਰ ਚੱਲ ਰਹੀ ਸੀ। ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਔਰਤ ਸੁਲਤਾਨਵਿੰਡ ਖੇਤਰ ਵਿਚ ਦੇਖੀ ਗਈ ਹੈ, ਜਿਸ ’ਤੇ ਛਾਪੇਮਾਰੀ ਕਰ ਕੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
 ਕਿਹਡ਼ੇ-ਕਿਹਡ਼ੇ ਮਾਮਲੇ ਹਨ ਦਰਜ : ਗ੍ਰਿਫਤਾਰ ਕੀਤੀ ਗਈ ਨਰਿੰਦਰਜੀਤ ਕੌਰ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚ 2001 ਵਿਚ ਐੱਨ. ਡੀ. ਪੀ. ਐੱਸ. ਐਕਟ, 2002 ’ਚ 2 ਮਾਮਲੇ ਐੱਨ. ਡੀ. ਪੀ. ਐੱਸ. ਐਕਟ, 2006 ’ਚ 2 ਮਾਮਲੇ ਐੱਨ. ਡੀ. ਪੀ. ਐੱਸ. ਐਕਟ, 2009 ’ਚ ਐੱਨ. ਡੀ. ਪੀ. ਐੱਸ. ਐਕਟ (ਸਾਰੇ ਥਾਣਾ ਸੁਲਤਾਨਵਿੰਡ ’ਚ), 2010 ’ਚ ਥਾਣਾ ਜੰਡਿਆਲਾ ਗੁਰੂ ਹੱਤਿਆ ਦਾ ਮਾਮਲਾ, ਫਿਰ 2013 ’ਚ 3 ਮਾਮਲੇ ਐੱਨ. ਡੀ. ਪੀ. ਐੱਸ. ਐਕਟ,  2017 ’ਚ ਥਾਣਾ ਸੁਲਤਾਨਵਿੰਡ ’ਚ ਐੱਨ. ਡੀ. ਪੀ. ਐੱਸ. ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ।  
 


Related News