ਨੌਜਵਾਨ ਦਾ ਕਤਲ ਕਰਨ ਵਾਲਿਅਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ’ਚ ਥਾਣਾ ਘੇਰਿਆ

Monday, Aug 20, 2018 - 05:42 AM (IST)

ਨੌਜਵਾਨ ਦਾ ਕਤਲ ਕਰਨ ਵਾਲਿਅਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ’ਚ ਥਾਣਾ ਘੇਰਿਆ

ਕਾਠਗਡ਼੍ਹ,  (ਰਾਜੇਸ਼)-  ਪਿੰਡ ਬੱਛੂਆ ਦੇ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤੇ ਗਏ ਨੌਜਵਾਨ ਲਵਪ੍ਰੀਤ  ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਹੋਰ ਸਬੰਧੀਆਂ ਵੱਲੋਂ ਕਤਲ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਨੂੰ ਲੈ ਕੇ ਪ੍ਰਦਰਸ਼ਨ ਕਰਨ ਉਪਰੰਤ ਥਾਣਾ ਕਾਠਗਡ਼੍ਹ ਦਾ ਘਿਰਾਓ ਕੀਤਾ ਅਤੇ ਪੁਲਸ ਦਾ ਪਿੱਟ ਸਿਆਪਾ ਕੀਤਾ। 
 ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਮ੍ਰਿਤਕ ਦੀ ਮਾਤਾ ਜਸਵੀਰ ਕੌਰ ਪਤਨੀ ਸਵ. ਰਾਜ ਕੁਮਾਰ ਰਾਜੂ, ਤਾਇਆ ਕਸ਼ਮੀਰੀ ਲਾਲ, ਤਾਈ ਕਮਲਜੀਤ ਕੌਰ, ਭੈਣਾਂ ਸੰਦੀ ਕੌਰ, ਮਨਦੀਪ ਕੌਰ, ਗੁਰਬਖਸ਼ ਕੌਰ, ਭਰਾ ਅਮਰਜੀਤ ਸਿੰਘ, ਚਾਚਾ ਖੁਸ਼ੀ ਰਾਮ, ਸਰਪੰਚ ਦੇਸ ਰਾਜ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਡਾ. ਸ਼ਮਸ਼ੇਰ ਸਿੰਘ, ਕੈਪ. ਤਰਸੇਮ ਸਿੰਘ ਆਦਿ ਨੇ ਦੱÎਸਿਆ ਕਿ ਬੀਤੀ 14 ਅਗਸਤ ਨੂੰ ਲਵਪ੍ਰੀਤ ਦਾ ਕਤਲ ਕੀਤਾ ਗਿਆ, ਜਿਸ ਦੀ ਗਲੀ-ਸਡ਼ੀ ਲਾਸ਼ ਸਤਲੁਜ ਦਰਿਆ ਵਿਚੋਂ ਬਰਾਮਦ ਹੋਈ ਸੀ, ਜਿਸ ਦਾ ਕਾਠਗਡ਼੍ਹ ਪੁਲਸ ਨੇ ਅੰਮ੍ਰਿਸਤਰ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਸੀ ਪਰ ਇਸ ਕਤਲ ਵਿਚ ਸ਼ਾਮਲ ਦੋਸ਼ੀਆਂ ਦੇ ਨਾਂ ਜੋ ਪਰਿਵਾਰ ਨੇ ਪੁਲਸ ਨੂੰ ਦੱਸੇ ਸਨ, ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ। ਅੱਜ ਉਨ੍ਹਾਂ  ਕਾਠਗਡ਼੍ਹ ਪੁਲਸ ਦੀ  ਦੋਸ਼ੀਆਂ ਨੂੰ ਬਚਾਉਣ ਲਈ ਵਰਤੀ ਜਾ ਰਹੀ ਕਾਰਵਾਈ ਤੋਂ ਦੁਖੀ ਹੋ ਕੇ ਪ੍ਰਦਰਸ਼ਨ ਕੀਤਾ।
 ਜਿਥੇ ਕਾਠਗਡ਼੍ਹ ਦੀ ਪੁਲਸ ਵੀ ਪਹੁੰਚ ਗਈ ਪਰ ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਗੱਡੀ ਨੂੰ ਘੇਰ ਲਿਆ ਤਾਂ ਪੁਲਸ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇਕ ਘਰ ਦਾ ਸਹਾਰਾ ਲੈਣਾ ਪਿਆ। 
ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਹੋਏ ਜਸਵੀਰ ਅੌਲੀਆਪੁਰ, ਹਰਭਜਨ ਜੱਬਾ, ਡਾ. ਰਜਿੰਦਰ ਲੱਕੀ, ਐਡਵੋਕੇਟ ਭੁੱਟਾ, ਐਡਵੋਕੇਟ ਵਿਜੇ, ਕੁਲਵਿੰਦਰ ਮੰਡ, ਮਨਜੀਤ ਬੇਦੀ, ਸਾਬਕਾ ਸਰਪੰਚ ਬਖਸ਼ੀਸ਼, ਸ਼ਿੰਗਾਰਾ ਜੱਟਪੁਰ, ਰਮਨ ਕੁਮਾਰ, ਮ੍ਰਿਤਕ ਦਾ ਚਾਚਾ ਮਹਿੰਦਰਪਾਲ, ਅਸ਼ੋਕ ਜਨਾਗਲ, ਗੋਲਡੀ, ਹਰਪਾਲ, ਹਰਬੰਸ ਕਲੇਰ, ਅਰਪਿੰਦਰ ਸਿੰਘ, ਸੁਰਿੰਦਰਪਾਲ, ਰਾਜੂ ਵਿਜੇ ਕੁਮਾਰ ਸਰਪੰਚ, ਕੁਲਵਿੰਦਰ, ਪ੍ਰਸ਼ੋਤਮ ਕੁਮਾਰ, ਭਜਨ ਲਾਲ, ਸੱਤਪਾਲ, ਸੁਰਜੀਤ ਕੁਮਾਰ ਮਾਲੇਵਾਲ, ਅਜੇ ਕੁਮਾਰ ਲਾਡੀ ਆਦਿ ਨੇ ਕਾਠਗਡ਼੍ਹ ਥਾਣੇ ਦਾ ਘਿਰਾਓ ਕਰ ਦਿੱਤਾ। ਪ੍ਰਦਰਸ਼ਨ ਦੌਰਾਨ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ, ਐੱਸ. ਐੱਚ.ਓ. ਨੂੰ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਸੀ।


Related News