ਅੰਮ੍ਰਿਤਸਰ ’ਚ ਖੂਨ ਬਣਿਆ ਪਾਣੀ, ਪੋਤੇ ਨੇ ਕਹੀ ਮਾਰ ਕੇ ਕਤਲ ਕੀਤਾ ਦਾਦਾ

Friday, Jun 25, 2021 - 09:51 PM (IST)

ਅੰਮ੍ਰਿਤਸਰ ’ਚ ਖੂਨ ਬਣਿਆ ਪਾਣੀ, ਪੋਤੇ ਨੇ ਕਹੀ ਮਾਰ ਕੇ ਕਤਲ ਕੀਤਾ ਦਾਦਾ

ਚਮਿਆਰੀ (ਸੰਧੂ) : ਅੰਮ੍ਰਿਤਸਰ ਦੇ ਸਰਹੱਦੀ ਕਸਬਾ ਚਮਿਆਰੀ ’ਚ ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚੱਲਦਿਆਂ ਪੋਤਰੇ ਵੱਲੋਂ ਆਪਣੇ ਬਜ਼ੁਰਗ ਦਾਦੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਦੂਸਰੇ ਪੋਤਰੇ ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਮੇਰੇ ਚਾਚੇ ਦੇ ਪੁੱਤ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਟਾਂਡਾ ਦੇ ਪਿੰਡ ਬੈਂਸ ਅਵਾਣ ਦੇ ਇਟਲੀ ਵਸੇ ਪਰਿਵਾਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਉਕਤ ਅਨੁਸਾਰ ਪਾਣੀ ਦੀ ਵਾਰੀ ਨੂੰ ਲੈ ਕੇ ਕੱਲ੍ਹ ਦੋਵਾਂ ਧਿਰਾਂ ਵਿਚ ਹੋਏ ਆਪਸੀ ਤਕਰਾਰ ਪਿੱਛੋਂ ਸੰਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਆਪਣੇ ਬਜ਼ੁਰਗ ਦਾਦੇ ਅਜੈਬ ਸਿੰਘ ’ਤੇ ਕਹੀ ਦਾ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਪੋਸਟਮਾਰਟਮ ਦੌਰਾਨ ਵੱਡਾ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News