ਖ਼ੂਨ ਬਣਿਆ ਪਾਣੀ, ਪਿਓ ਨੇ ਜਵਾਈ ਨਾਲ ਰਲ ਕੇ ਧੀ ਨੂੰ ਦਿੱਤੀ ਖ਼ੌਫ਼ਨਾਕ ਮੌਤ

Friday, Sep 25, 2020 - 06:03 PM (IST)

ਖ਼ੂਨ ਬਣਿਆ ਪਾਣੀ, ਪਿਓ ਨੇ ਜਵਾਈ ਨਾਲ ਰਲ ਕੇ ਧੀ ਨੂੰ ਦਿੱਤੀ ਖ਼ੌਫ਼ਨਾਕ ਮੌਤ

ਅਬੋਹਰ (ਸੁਨੀਲ) : ਥਾਣਾ ਖੁਈਆਂ ਸਰਵਰ ਪੁਲਸ ਨੇ ਇਕ ਜਨਾਨੀ ਦੀ ਉਸਦੇ ਪਿਤਾ ਤੇ ਉਸਦੇ ਪਤੀ ਵਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਉਸਦੇ ਪਿਤਾ ਤੇ ਪਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਰਮਨ ਕੁਮਾਰ ਕਰ ਰਹੇ ਹੈ।
 

ਇਹ ਵੀ ਪੜ੍ਹੋ: 16 ਸਾਲਾ ਨੌਜਵਾਨ ਦਾ ਘਿਨੌਣਾ ਕਾਰਨਾਮਾ,ਕੁੜੀ ਦਾ ਕਤਲ ਕਰ ਦਰਖੱਤ ਨਾਲ ਲਟਕਾਈ ਲਾਸ਼

PunjabKesari

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਸਰਪੰਚ ਮੰਗਤ ਰਾਮ ਪੁੱਤਰ ਦਰੀਆ ਰਾਮ ਵਾਸੀ ਖੁਈਆਂ ਸਰਵਰ ਨੇ ਦੱਸਿਆ ਕਿ 24.9.2020 ਨੂੰ ਕਰੀਬ 6.30 ਸ਼ਾਮ ਨੂੰ 32  ਸਾਲਾ ਜਨਾਨੀ ਗੁਰਮੀਤ ਕੌਰ ਦੇ ਪਤੀ ਗੁਰਦੇਵ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਖੁਈਆਂ ਸਰਵਰ ਤੇ ਪਿਤਾ ਮੁਖਤਿਆਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਸੂਰੇਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਨੇ ਗੁਰਮੀਤ ਕੌਰ ਦੇ ਗੱਲ 'ਚ ਰੱਸੀ ਪਾ ਕੇ ਉਸਦਾ ਗੱਲ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਮੰਗਤ ਰਾਮ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 302, 34 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਦ ਇਸ ਬਾਰੇ 'ਚ ਸਬ-ਇੰਸਪੈਕਟਰ ਰਮਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਨਾਨੀ ਦਾ ਕਿਸੇ ਨਾਲ ਪ੍ਰੇਮ ਪ੍ਰਸੰਗ ਹੋਣ ਕਾਰਨ ਨਾਰਾਜ਼ ਜਨਾਨੀ ਦੇ ਪਿਤਾ ਤੇ ਪਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਘਾਹ ਕੱਟਣ ਵਾਲੀ ਮਸ਼ੀਨ 'ਚ ਕਰੰਟ ਆਉਣ ਕਾਰਨ ਵਾਪਰਿਆ ਹਾਦਸਾ


author

Shyna

Content Editor

Related News