ਜ਼ਹਿਰੀਲੀ ਚੀਜ਼ ਖਵਾ ਕੇ ਕਤਲ ਕਰਨ ਦੇ ਦੋਸ਼ ''ਚ ਔਰਤ ਸਣੇ ਅਣਪਛਾਤਿਆਂ ਖਿਲਾਫ ਪਰਚਾ ਦਰਜ

Friday, Jan 26, 2018 - 02:46 AM (IST)

ਜ਼ਹਿਰੀਲੀ ਚੀਜ਼ ਖਵਾ ਕੇ ਕਤਲ ਕਰਨ ਦੇ ਦੋਸ਼ ''ਚ ਔਰਤ ਸਣੇ ਅਣਪਛਾਤਿਆਂ ਖਿਲਾਫ ਪਰਚਾ ਦਰਜ

ਗੁਰੂਹਰਸਹਾਏ(ਆਵਲਾ)-ਬੀਤੇ ਦਿਨ ਗੁਰੂਹਰਸਹਾਏ ਵਿਚ ਇਕ 30 ਸਾਲ ਦੇ ਲੜਕੇ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਸਬੰਧੀ ਥਾਣਾ ਗੁਰੂਹਰਸਾਏ ਦੀ ਪੁਲਸ ਨੇ ਮ੍ਰਿਤਕ ਲੜਕੇ ਦੀ ਮਾਂ ਦੇ ਬਿਆਨਾਂ 'ਤੇ ਇਕ ਔਰਤ ਅਤੇ ਉਸ ਦੇ 4-5 ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਭਗਵਾਨੀ ਪਤਨੀ ਨਰਾਇਣ ਸਿੰਘ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਹੀਰੋ ਉਰਫ ਰਾਜ ਕੁਮਾਰ ਨਾਲ ਰਾਣੀ ਪਤਨੀ ਭੋਲਾ ਨਾਮੀ ਔਰਤ ਨੇ ਨਾਜਾਇਜ਼ ਸਬੰਧ ਬਣਾਏ ਹੋਏ ਸਨ ਅਤੇ ਲੋਕਾਂ ਸਾਹਮਣੇ ਉਸ ਨੇ ਹੀਰੋ ਉਰਫ ਰਾਜ ਕੁਮਾਰ ਨੂੰ ਮੂੰਹ ਬੋਲਿਆ ਬੇਟਾ ਬਣਾਇਆ ਹੋਇਆ ਸੀ। ਉਸ ਅਨੁਸਾਰ ਰਾਜ ਕੁਮਾਰ ਨੇ ਰਾਣੀ ਨੂੰ ਜਗ੍ਹਾ ਖਰੀਦ ਕੇ ਦਿੱਤੀ ਸੀ ਤੇ ਰਾਣੀ ਹੀਰੋ ਦਾ ਮਕਾਨ ਵੀ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਕਲੇਸ਼ ਰਹਿੰਦਾ ਸੀ ਤੇ ਇਸ ਗੱਲ ਨੂੰ ਲੈ ਕੇ ਰਾਣੀ ਅਤੇ ਅਣਪਛਾਤੇ ਲੋਕਾਂ ਨੇ ਉਸ ਦੇ ਬੇਟੇ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਕਤਲ ਕਰ ਦਿੱਤਾ। ਪੁਲਸ ਨੇ ਉਕਤ ਔਰਤ ਤੇ ਅਣਪਛਾਤਿਆਂ ਖਿਲਾਫ ਕਤਲ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News