ਮਾਮਲਾ ਬੂਟਾ ਖਾਨ ਦੇ ਕਤਲ ਦਾ ਪੁਲਸ ਦੇ ਹੱਥ ਅਜੇ ਵੀ ਖਾਲੀ

Tuesday, Jul 25, 2017 - 02:18 AM (IST)

ਮੌੜ ਮੰਡੀ(ਵਨੀਤ, ਪ੍ਰਵੀਨ)-ਬੀਤੀ 8 ਜੁਲਾਈ ਨੂੰ ਸ਼ੈਲਰ ਦੇ ਲਾਪਤਾ ਚੌਕੀਦਾਰ ਬੂਟਾ ਖਾਨ ਦੀ ਲਾਸ਼ ਸ਼ੈਲਰ ਦੇ ਗਟਰ 'ਚੋਂ ਮਿਲਣ ਦਾ ਮਾਮਲਾ ਹਰ ਰੋਜ਼ ਇਕ ਨਵਾਂ ਮੋੜ ਲੈ ਰਿਹਾ ਹੈ, ਜਿਸ ਕਾਰਨ ਅੱਜ ਸਥਾਨਕ ਮੰਡੀ ਦੇ ਸ਼੍ਰੀ ਕ੍ਰਿਸ਼ਨਾ ਮੰਦਰ ਵਿਖੇ ਵਪਾਰਕ ਮੰਡਲ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਕ ਮੀਟਿੰਗ ਕੀਤੀ। ਮੀਟਿੰਗ 'ਚ ਬੁਲਾਰਿਆਂ ਰਾਜੇਸ਼ ਜੈਨ, ਮੱਖਣ ਮੰਗਲਾ, ਦੇਵ ਰਾਜ ਜੇ. ਈ., ਸੰਦੀਪ ਗਰਗ ਆਦਿ ਨੇ ਆਪਣੇ-ਆਪਣੇ ਵਿਚਾਰ ਰੱਖੇ ਅਤੇ ਬੂਟਾ ਖਾਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਨਾਲ ਹੀ ਸਭ ਦਾ ਇਕੋ ਹੀ ਮਤ ਸੀ ਕਿ ਬੂਟਾ ਖਾਨ ਦੇ ਅਸਲੀ ਕਾਤਲਾਂ ਨੂੰ ਫੜ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਕਿਸੇ ਵੀ ਬੇ-ਦੋਸ਼ੇ ਵਿਅਕਤੀ ਨੂੰ ਜਾਂਚ-ਪੜਤਾਲ ਦੀ ਆੜ 'ਚ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ । ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਸ਼ੈਲਰ ਮਾਲਕਾਂ ਤੋਂ ਤਫਤੀਸ਼ ਦੇ ਤੌਰ 'ਤੇ ਲਗਭਗ ਪੰਜ ਵਾਰ ਪੁੱਛ-ਪੜਤਾਲ ਕੀਤੀ ਹੈ ਪਰ ਜਿਸ ਜਗ੍ਹਾ (ਮੌੜ ਕਲਾਂ) 'ਤੇ ਬੂਟਾ ਖਾਨ ਦਾ ਕਤਲ ਹੋਣ ਦੀ ਚਰਚਾ ਹੈ, ਉਥੋਂ ਪੁਲਸ ਨੇ ਕਿਸੇ ਕਿਸਮ ਦੀ ਜਾਂਚ-ਪੜਤਾਲ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਜਦੋਂਕਿ ਇਸ ਕਤਲ ਦੀਆਂ ਤਾਰਾਂ ਇਸ ਜਗ੍ਹਾ ਨਾਲ ਜੁੜੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਥੇ ਇਸ ਮਾਮਲੇ 'ਚ ਅਸਲ ਪੜਤਾਲ ਦਾ ਰਸਤਾ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਨਿੱਜੀ ਲਾਹਾ ਲੈਣ ਲਈ ਇਸ ਮਾਮਲੇ ਨੂੰ ਜਾਤੀਵਾਦ ਦੀ ਰੰਗਤ ਦਿੰਦੇ ਹੋਏ ਇਸ ਨੂੰ ਹਿੰਦੂ-ਮੁਸਲਮਾਨ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਪਾਰਕ ਅਤੇ ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਕਿਸੇ ਦਬਾਅ ਹੇਠ ਨਿਰਦੋਸ਼ ਸ਼ੈਲਰ ਮਾਲਕਾਂ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਕਰਨ ਦੀ ਸੋਚਦਾ ਹੈ ਤਾਂ ਵਪਾਰੀ ਅਤੇ ਸਮਾਜਿਕ ਸੰਗਠਨ ਵੀ ਚੁੱਪ ਨਾ ਰਹਿ ਕੇ ਆਪਣੇ-ਆਪਣੇ ਵਪਾਰਕ ਅਦਾਰੇ ਬੰਦ ਕਰ ਕੇ ਅਣਮਿੱਥੇ ਸਮੇਂ ਲਈ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕੱਚਾ ਆੜ੍ਹਤੀਆ ਐਸੋ.ਦੇ ਪ੍ਰਧਾਨ ਵਿਜੈ ਕੁਮਾਰ ਮਿੱਤਲ, ਰੇਵਤੀ ਨੰਦਨ, ਅਮਰ ਨਾਥ ਗੋਇਲ, ਰਾਜੇਸ਼ ਰਾਜੂ, ਪ੍ਰਵੀਨ ਖਾਨਾ, ਬੰਸੀ, ਸ਼ੈਲਰ ਐਸੋਸੀਏਸ਼ਨ ਦੇ ਵਿਜੇ ਘੁੰਮਣ, ਅਸ਼ੋਕ ਸਿੰਗਲਾ, ਯਸ਼ ਪਾਲ ਜੱਸੀ, ਚਰਨੀ ਗੋਇਲ ਕ੍ਰਿਸ਼ਨ ਸਿੰਗਲਾ, ਸਪਿਨਿੰਗ ਮਿੱਲਰ ਮੱਖਣ ਲਾਲ ਮੰਗਲਾ, ਕ੍ਰਿਸ਼ਨ ਤਾਇਲ, ਸਤਪਾਲ ਗੋਇਲ, ਕਾਟਨ ਮਿੱਲਰ ਰਕੇਸ਼ ਗਰਗ, ਹਰਸ਼ ਗੋਇਲ, ਪੈਸਟੀਸਾਈਡਸ ਐਸੋ. ਦੇ ਪ੍ਰਧਾਨ ਓਮ ਪ੍ਰਕਾਸ਼ ਘੁੰਮਣ, ਕੱਪੜਾ ਐਸੋ.ਦੇ ਪ੍ਰਧਾਨ ਸੁਰਿੰਦਰ ਲੇਲੇਵਾਲਾ, ਸੰਤਨ ਗੋਇਲ, ਜਗਦੀਸ਼ ਰਾਏ, ਸਵਰਨਕਾਰ ਸੰਘ ਦੇ ਮੱਖਣ ਸਿੰਘ, ਕਰਿਆਨਾ ਐਸੋ.ਦੇ ਜੀਵਨ ਸਿੰਗਲਾ, ਰਕੇਸ਼ ਜਗੇ ਵਾਲਾ, ਪ੍ਰਿੰਟਿੰਗ ਪ੍ਰੈੱਸ ਐਸੋ.ਮੰਗਤ ਰਾਏ, ਬੁੱਕ ਸ਼ੈਲਰ ਐਸੋ.ਦੇ ਪ੍ਰਸ਼ੋਤਮ ਜਿੰਦਲ, ਪ੍ਰਸ਼ੋਤਮ ਅਗਰਵਾਲ, ਸਪੇਅਰ ਪਾਰਟਸ ਐਸੋ.ਦੇ ਵਿਜੈ ਕੁਮਾਰ, ਹਾਰਡ ਵੇਅਰ ਅੇਸੋ.ਦੇ ਮੌਜੀ ਗਰਗ, ਲੋਹਾ ਅਤੇ ਮਸ਼ੀਨਰੀ ਸਟੋਰ ਦੇ.ਵਰਿੰਦਰ ਬੋਘਾ, ਸੁਰੇਸ਼ ਪੀਰਕੋਟ, ਸੀਡਸ ਨਿਰਮਾਤਾ ਪਰਗਟ ਸਿੰਗਲਾ, ਗੋਰਾ ਗੋਇਲ, ਹੈਪੀ ਜ਼ੈਲਦਾਰ, ਆਇਲ ਮਿੱਲਰ ਨਰੇਸ਼ ਕੁਮਾਰ, ਦੀਪੀ ਗੋਇਲ, ਬਬਲਾ, ਇਲੈਕਟਰਾਨਿਕਸ ਐਸੋ.ਦੇ ਤਰਸੇਮ ਸਿੰਗਲਾ, ਰਾਮ ਬਾਗ ਪ੍ਰਧਾਨ ਪੰ.ਕੌਰ ਚੰਦ, ਸ਼ਿਵ ਸ਼ੰਭੂ ਸੇਵਾ ਮੰਡਲ ਦੇ ਅਜੈ ਟੋਨੀ, ਅਗਰਵਾਲ ਸਭਾ ਦੇ ਮਿੰਟੂ ਸਟਾਰ, ਪ੍ਰਾਪਰਟੀ ਐਡਵਾਈਜ਼ਰ ਐਸੋ.ਦੇ ਨਵੀਨ ਸਿੰਗਲਾ, ਮਾਰਵਾੜੀ ਸੰਘ ਦੇ ਸਾਧੂ ਰਾਮ, ਨਰੇਸ਼ ਗਰਗ, ਰਕੇਸ਼ ਗਰਗ, ਸਾਲਾਸਰ ਬਾਲਾ ਜੀ ਮੰਡਲ ਦੇ ਪ੍ਰਧਾਨ ਤਰੁਨ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਮੌਜੂਦ ਸੀ।


Related News