ਤਾਸ਼ ਖੇਡਦੇ ਲੜੇ, ਕੁੱਟ-ਕੁੱਟ ਕੇ ਇਕ ਮਾਰ ''ਤਾ

Friday, Jun 30, 2017 - 04:17 AM (IST)

ਤਾਸ਼ ਖੇਡਦੇ ਲੜੇ, ਕੁੱਟ-ਕੁੱਟ ਕੇ ਇਕ ਮਾਰ ''ਤਾ

ਹੰਬੜਾਂ(ਸਤਨਾਮ)-ਨੇੜਲੇ ਪਿੰਡ ਬਾਰਨਹਾੜਾ ਵਿਖੇ ਤਾਸ਼ ਖੇਡਦੇ ਸਮੇਂ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਹੋਈ ਲੜਾਈ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਵਾ ਬਲਜੀਤ ਕੌਰ ਪਤਨੀ ਸਵ. ਹਰਨੇਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਲੜਕੇ ਜਰਨੈਲ ਸਿੰਘ ਅਤੇ ਕੁਲਵੰਤ ਸਿੰਘ ਵਿੱਕੀ (20) ਘਰ ਦੇ ਨਜ਼ਦੀਕ ਹੀ ਪਿੰਡ ਦੇ ਕੁਝ ਮੁੰਡਿਆਂ ਨਾਲ ਤਾਸ਼ ਖੇਡ ਰਹੇ ਸਨ ਤਾਂ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਵਿਚ ਤਕਰਾਰ ਹੋ ਗਈ ਤੇ ਗੱਲ ਵਧ ਗਈ। ਪਿੰਡ ਦੇ ਚਾਰ ਲੜਕਿਆਂ ਨੇ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਮੇਰਾ ਲੜਕਾ ਜਰਨੈਲ ਸਿੰਘ ਨੇ ਸੱਟਾਂ ਲੱਗਣ ਦੇ ਬਾਵਜੂਦ ਬੜੀ ਮੁਸ਼ਕਿਲ ਨਾਲ ਘਰੋਂ ਭੱਜ ਕੇ ਜਾਨ ਬਚਾਈ ਪਰ ਦੂਸਰਾ ਲੜਕਾ ਕੁਲਵੰਤ ਸਿੰਘ ਜੋ ਕਿ ਹੈਂਡੀਕੈਂਪਡ ਸੀ ਤੇ ਜਿਸ ਤੋਂ ਭੱਜ ਨਹੀਂ ਹੋਇਆ, ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਥਾਣਾ ਹੈਬੋਵਾਲ ਦੀ ਪੁਲਸ ਪਾਰਟੀ ਵੱਲੋਂ ਸਵੇਰੇ ਇੰਚਾਰਜ ਗੁਰਮੀਤ ਸਿੰਘ ਬਰਾੜ ਤੇ ਪੁਲਸ ਅਧਿਕਾਰੀ ਵਰਿੰਦਰ ਚੋਪੜਾ ਸਮੇਤ ਪੁਲਸ ਪਾਰਟੀ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਦੇਰ ਸ਼ਾਮ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।   ਇਸ ਸਮੇਂ ਪੁਲਸ ਅਧਿਕਾਰੀ ਗੁਰਮੀਤ ਸਿੰਘ ਬਰਾੜ ਤੇ ਵਰਿੰਦਰ ਚੋਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਮੈਂਬਰੀ ਡਾਕਟਰੀ ਟੀਮ ਵੱਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਹੈ ਤੇ ਜੋ ਵੀ ਰਿਪੋਰਟ ਆਵੇਗੀ, ਉਸ ਦੇ ਤਹਿਤ ਉਹ ਕਾਰਵਾਈ ਕਰਨਗੇ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।


Related News