ਕਤਲ ਕੀਤੇ ਬੰਟੀ ਦਾ 10ਵੇਂ ਦਿਨ ਕੀਤਾ ਸਸਕਾਰ

Saturday, Dec 21, 2019 - 03:36 PM (IST)

ਕਤਲ ਕੀਤੇ ਬੰਟੀ ਦਾ 10ਵੇਂ ਦਿਨ ਕੀਤਾ ਸਸਕਾਰ

ਬਲਾਚੌਰ/ਬੀਣੇਵਾਲ (ਤਰਸੇਮ ਕਟਾਰੀਆ) : ਪਿੰਡ ਸੇਖੋਵਾਲ ਬੀਤ ਦੇ ਨੌਜਵਾਨ ਦਵਿੰਦਰ ਬੰਟੀ ਦਾ 11 ਦਸੰਬਰ ਸ਼ਾਮ ਨੂੰ ਹੋਏ ਕਤਲ ਦੇ 10 ਦਿਨ ਬਾਅਦ ਲੋਕਾਂ ਦੀ ਵੱਡੀ ਗਿਣਤੀ 'ਚ ਸਸਕਾਰ ਕਰ ਦਿੱਤਾ ਗਿਆ। ਬੰਟੀ ਕਤਲ ਦੇ ਦੋਸ਼ 'ਚ ਜਿੱਥੇ ਪੁਲਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਪੁਲਸ ਵਲੋਂ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੂੰ ਐੱਸ. ਪੀ. ਡੀ. ਤੇ ਡੀ.ਐੱਸ.ਪੀ. ਦੇ ਭਰੋਸੇ 'ਤੇ ਧਰਨਾ ਚੁੱਕ ਕੇ 10 ਦਿਨਾਂ ਬਾਅਦ ਬੰਟੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਐੱਸ.ਪੀ. ਤੇ ਡੀ.ਐੱਸ.ਪੀ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚ ਅਜੇ ਕੁਮਾਰ, ਲੱਕੀ, ਗੁਰਮੁੱਖ ਸਿੰਘ, ਅਸ਼ੋਕ ਕੁਮਾਰ, ਰਣਵੀਰ ਸਿੰਘ, ਮੱਟਾ ਮੁਲਜ਼ਮ ਪੁਲਸ ਵਲੋਂ ਗ੍ਰਿਫਤਾਰ ਕਰ ਲਏ ਗਏ ਹਨ ਜਦਕਿ ਦਰਸ਼ਨ ਤੇ ਮੋਹਿੰਦਰ ਨੂੰ ਪੁਲਸ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News