''ਮੰਤਰੀ ਚੰਨੀ'' ਮਾਮਲੇ ''ਚ ਜਾਰੀ ਨੋਟਿਸ ''ਤੇ ਮਨੀਸ਼ਾ ਗੁਲਾਟੀ ਨੇ ਮਾਰੀ ਪਲਟੀ, ਹੁਣ ਕਹੀ ਇਹ ਗੱਲ

Tuesday, May 25, 2021 - 09:42 AM (IST)

''ਮੰਤਰੀ ਚੰਨੀ'' ਮਾਮਲੇ ''ਚ ਜਾਰੀ ਨੋਟਿਸ ''ਤੇ ਮਨੀਸ਼ਾ ਗੁਲਾਟੀ ਨੇ ਮਾਰੀ ਪਲਟੀ, ਹੁਣ ਕਹੀ ਇਹ ਗੱਲ

ਚੰਡੀਗੜ੍ਹ (ਅਸ਼ਵਨੀ) : ਚੰਡੀਗੜ੍ਹ ਦੇ ਮਟਕਾ ਚੌਂਕ ’ਤੇ ਧਰਨਾ ਦੇਣ ਦਾ ਐਲਾਨ ਕਰਨ ਵਾਲੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸੋਮਵਾਰ ਨੂੰ ਆਪਣੇ ਐਲਾਨ ਤੋਂ ਪਲਟ ਗਈ। ਉਨ੍ਹਾਂ ਕਿਹਾ ਕਿ ਮੈਂ ਧਰਨਾ ਦੇਣਾ ਹੀ ਨਹੀਂ ਹੈ। ਇਹ ਐਲਾਨ ਤਾਂ ਸਿਰਫ਼ ਬੀਬੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਸੀ ਤਾਂ ਕਿ ਉਹ ਗੰਭੀਰ ਮੁੱਦਿਆਂ ਨੂੰ ਲੁਕਾਉਣ ਨਾ।

ਇਹ ਵੀ ਪੜ੍ਹੋ : 'ਕੈਪਟਨ' ਵੱਲੋਂ ਕੀਤੀ ਗਈ ਅਪੀਲ ਨੂੰ ਭਾਕਿਯੂ ਨੇ ਕੀਤਾ ਰੱਦ, ਜਾਣੋ ਕੀ ਰਿਹਾ ਕਾਰਨ

ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਗਲਤ ਮੈਸੇਜ ਭੇਜਣ ਦੇ ਮਾਮਲੇ ’ਤੇ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟਿਸ ’ਤੇ ਬੋਲਦਿਆਂ ਗੁਲਾਟੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਉਨ੍ਹਾਂ ਨੂੰ ਸੁਨੇਹਾ ਵੀ ਆ ਗਿਆ ਹੈ ਕਿ ਛੇਤੀ ਹੀ ਕਮਿਸ਼ਨ ਨੂੰ ਜਵਾਬ ਦੇ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਗੁਲਾਟੀ ਨੇ ਐਲਾਨ ਕੀਤਾ ਸੀ ਕਿ ਜੇਕਰ ਸਰਕਾਰ ਨੇ ਕਮਿਸ਼ਨ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਅਤੇ ਕਮਿਸ਼ਨ ਦੇ ਮੈਂਬਰ ਮਟਕਾ ਚੌਂਕ ’ਤੇ ਧਰਨਾ ਦੇਣਗੇ। ਸੋਮਵਾਰ ਨੂੰ ਉਸੇ ਐਲਾਨ ਦੀ ਸਮਾਂ ਸੀਮਾ ਪੂਰੀ ਹੋਣ ’ਤੇ ਗੁਲਾਟੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਨੌਜਵਾਨ ਨੇ ਅਰੁਣਾਚਲ ਪ੍ਰਦੇਸ਼ ਨੂੰ ਸੋਸ਼ਲ ਮੀਡੀਆ ’ਤੇ ਦੱਸਿਆ ਚਾਇਨਾ ਦਾ ਹਿੱਸਾ, ਕੇਸ ਦਰਜ

ਮਨੀਸ਼ਾ ਗੁਲਾਟੀ ਨੇ ਕਮਿਸ਼ਨ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਆਗਾਹ ਕਰਦਿਆਂ ਕਿਹਾ ਕਿ ਅਲਰਟ ਰਹਿਣ, ਕਿਤੇ ਉਨ੍ਹਾਂ ਦੇ ਹੱਥ ਹੀ ਨਾ ਸੜ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਮਹਿਲਾ ਕਮਿਸ਼ਨ ਸੋਸ਼ਲ ਮੀਡੀਆ ’ਤੇ ਬੀਬੀਆਂ ਨੂੰ ਟਰੋਲ ਕਰਨ ਦੇ ਮੁੱਦੇ ’ਤੇ ਗੰਭੀਰ ਹੈ ਅਤੇ ਇਸ ਲਈ ਸਖ਼ਤ ਕਦਮ ਚੁੱਕਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮੁੱਦਾ ਕਦੇ ਵੀ ਚੁੱਕਿਆ ਜਾ ਸਕਦਾ ਹੈ, ਇਸ ਲਈ ਇਸ ਪ੍ਰਕਿਰਿਆ ’ਤੇ ਸਵਾਲ ਉਠਾਉਣਾ ਗੈਰ-ਵਾਜ਼ਿਬ ਹੈ। ਗੁਲਾਟੀ ਨੇ ਕਿਹਾ ਕਿ ਉਨ੍ਹਾਂ ਇਹ ਕਦੇ ਨਹੀਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਨਹੀਂ ਹਨ ਪਰ ਇਸ ਦਾ ਕਮਿਸ਼ਨ ਦੀ ਚੇਅਰਪਰਸਨ ਹੋਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News