ਨਗਰਪਾਲਿਕਾ ਪ੍ਰਧਾਨ ਨੇ ਸਫਾਈ ਕਰਮਚਾਰੀਆਂ ਨੂੰ ਦਿੱਤੀਆਂ 100 ਰੇਹਡ਼ੀਆਂ

08/24/2018 2:20:32 AM

ਨਾਭਾ (ਭੂਪਾ)- ਨਗਰਪਾਲਿਕਾ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਵੱਲੋਂ ਸਫਾਈ ਕਰਮਚਾਰੀਆਂ ਨੂੰ ਨਵੀਂ ਰੇਹਡ਼ੀਆਂ ਦੇਣ ਲਈ ਇਕ ਸਮਾਰੋਹ ਪੁਰਾਣੇ ਨਗਰਪਾਲਿਕਾ ਦਫ਼ਤਰ ਵਿਚ ਕਰਵਾਇਆ ਗਿਆ। ਇਸ ਵਿਚ 100 ਨਵੀਆਂ ਰੇਹਡ਼ੀਆਂ ਸਫਾਈ ਕਰਮਚਾਰੀਆਂ ਨੂੰ ਦਿੱਤੀਆਂ ਗਈਅਾਂ। ਨਗਰਪਾਲਿਕਾ ਨਾਭਾ ਦੇ ਮੌਜੂਦਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਦੱਸਿਆ ਸਫਾਈ ਕਰਮਚਾਰੀਆਂ ਦੀ ਕਾਫੀ ਲੰਬੇ ਸਮੇਂ ਤੋਂ ਨਵੀਂਆਂ ਰੇਹਡ਼ੀਆਂ ਉਪਲਬਧ ਕਰਵਾਉਣ ਦੀ ਮੰਗ ਚੱਲ ਰਹੀ ਸੀ, ਜਿਸ ਨੂੰ ਨਾਭਾ ਨਗਰਪਾਿਲਕਾ ਵੱਲੋਂ ਪੂਰਾ ਕਰ ਦਿੱਤਾ ਗਿਆ।

ਸਫਾਈ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਇਹ ਰੇਹਡ਼ੀਆਂ ਦੇ ਮਾਮਲੇ ਵਿਚ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਵੀ ਇਸ ਦਿਸ਼ਾ ਵਿਚ ਆਪਣੇ ਪੱਧਰ ’ਤੇ ਪੂਰਾ ਉਪਰਾਲਾ ਕੀਤਾ ਗਿਆ ਸੀ, ਜਿਸ ਕਾਰਨ ਅੱਜ ਇਹ ਰੇਹਡ਼ੀਆਂ ਸਫਾਈ ਕਾਮਿਆਂ ਨੂੰ ਤਕਸੀਮ ਕੀਤੀਆਂ ਗਈਆਂ। ਇਹ ਰੇਹਡ਼ੀਆਂ ਤਕਸੀਮ ਹੋ ਜਾਣ ਤੋਂ ਬਾਅਦ ਹੁਣ ਨਾਭਾ ਸ਼ਹਿਰ ਨਿਵਾਸੀਆਂ ਨੂੰ ਇਹ ਆਸ ਬੱਝ ਗਈ ਹੈ ਕਿ ਸ਼ਹਿਰ ਦੀ ਸਮਾਂਬੱਧ ਸਫਾਈ ਅਤੇ ਕੂਡ਼ਾ-ਕਰਕਟ ਦੀ ਚੁਕਾਈ ਵਿਚ ਹੁਣ ਕੋਈ ਵੀ ਸਮੱਸਿਆ ਦਰਪੇਸ਼ ਨਹੀਂ ਰਹੇਗੀ, ਜਿਸ ਕਾਰਨ ਸ਼ਹਿਰ ਵਾਸੀਆਂ ਨੇ ਵੀ ਇਸ ਕਦਮ ’ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸਫਾਈ ਕਰਮਚਾਰੀਆਂ ਨੂੰ ਸਹਿਯੋਗ ਦੇਣ।

ਇਸ ਸਮੇਂ ਮਹਿਲਾ ਕੌਂਸਲਰ ਦੇ ਪਤੀ ਅਨਿਲ ਰਾਣਾ, ਦਲੀਪ ਬਿੱਟੂ, ਪ੍ਰਮੋਦ ਜਿੰਦਲ, ਛਿੰਦੀ ਹੀਰਾ ਮਹਿਲ, ਐਡਵੋਕੇਟ ਯਸ਼ਪ੍ਰੀਤ ਭੰਦੋਹਲ  ਅਤੇ ਇੰਸਪੈਕਟਰ ਗੇਜਾ ਸਿੰਘ ਵੀ ਮੌਜੂਦ ਸਨ।


Related News